ਨਵੀਂ ਦਿੱਲੀ, ਨਿਊਜ਼ੀਲੈਂਡ ਦੇ ਖਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਭਾਰਤੀ ਟੀਮ ਨੇ ਦੂਜੇ ਮੈਚ 'ਚ ਮੇਜ਼ਬਾਨ ਟੀਮ ਨੇ ਦੂਜੇ ਮੈਚ 'ਚ ਮੇਜ਼ਬਾਨ ਟੀਮ ਨੂੰ ਹਰਾ ਕੇ ਸੀਰੀਜ਼ 'ਚ ਜ਼ੋਰਦਾਰ ਵਾਪਸੀ ਕੀਤੀ। ਭਾਰਤੀ ਟੀਮ ਦੀ ਇਸ ਜਿੱਤ 'ਚ ਟੀਮ ਦੇ ਸਪਿੰਨ ਆਲਰਾਊਂਡਰ ਕਰੁਣਾਲ ਪਾਂਡਿਆ ਦਾ ਰੋਲ ਕਾਫੀ ਅਹਿਮ ਰਿਹਾ। ਕਰੁਣਾਲ ਨੇ ਦੂਜੇ ਮੈਚ ਵਿਚ ਏਨਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਕਿ ਉਨ੍ਹਾਂ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਨਾਲ ਹੀ ਉਨ੍ਹਾਂ ਨੇ ਇਸ ਮੈਚ 'ਚ ਉਹ ਕਮਾਲ ਕੀਤਾ ਜਿਹੜਾ ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਗੇਂਦਬਾਜ਼ ਨੇ ਕ੍ਰਿਕਟ ਦੇ ਸਭ ਤੋਂ ਸਭ ਤੋਂ ਛੋਟੇ ਰੂਪ ਵਿਚ ਨਿਊਜ਼ੀਲੈਂਡ 'ਚ ਨਹੀਂ ਕੀਤਾ ਸੀ।

ਕਰੁਣਾਲ ਨੇ ਰੱਚ ਦਿੱਤਾ ਇਤਿਹਾਸ

ਭਾਰਤੀ ਗੇਂਦਬਾਜ਼ ਦੇ ਤੌਰ ਤੇ ਸਪਿੰਨਰ ਕਰੁਣਾਲ ਪਾਂਡਿਆ ਨੇ ਕੀਵੀ ਟੀਮ ਦੇ ਖਿਲਾਫ਼ ਦੂਜੇ ਮੈਚ ਵਿਚ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਕਰੁਣਾਲ ਪਾਂਡਿਆ ਦੇ ਕਰੀਅਰ ਦਾ ਇਹ ਅੱਠਵਾਂ ਅੰਤਰਰਾਸ਼ਟਰੀ ਟੀ-20 ਮੈਚ ਸੀ। ਇਸ ਮੈਚ 'ਚ ਉਨ੍ਹਾਂ ਨੇ ਤਿੰਨ ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਇਕ ਟੀ-20 ਮੈਚ ਵਿਚ ਦੋ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਭਾਰਤੀ ਗੇਂਦਬਾਜ਼ ਬਣ ਗਏ। ਕਰੁਣਾਲ ਤੋਂ ਪਹਿਲਾਂ ਕਿਸੇ ਵੀ ਭਾਰਤੀ ਗੇਂਦਬਾਜ਼ ਨੇ ਨਿਊਜ਼ੀਲੈਂਡ 'ਚ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਦੇ ਮੈਚ ਵਿਚ ਦੋ ਤੋਂ ਜ਼ਿਆਦਾਵਿਕਟਾਂ ਨਹੀਂ ਲਈਆਂ ਸਨ। ਹੁਣ ਕਰੁਣਾਲ ਨੇ ਇਕ ਮੈਚ ਵਿਚ ਤਿੰਨ ਵਿਕਟਾਂ ਲੈ ਕੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਅਹਿਮ ਮੌਕੇ 'ਤੇ ਕਰੁਣਾਲ ਨੇ ਲਈਆਂ ਵਿਕਟਾਂ

ਕਰੁਣਾਲ ਪਾਂਡਿਆ ਨੇ ਇਸ ਮੈਚ ਵਿਚ ਨਿਊਜ਼ੀਲੈਂਡ ਦੇ ਬਿਹਤਰੀਨ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਟੀਮ ਨੂੰ ਬੈਕਫੁੱਟ 'ਤੇ ਲੈ ਆਉਂਦਾ। ਉਨ੍ਹਾਂ ਨੇ ਕੋਲਿਨ ਮੁਨਰੋ (12), ਕਪਤਾਨ ਕੇਨ ਵਿਲੀਅਮਸਨ (20) ਅਤੇ ਡੇਰੈਲ ਮਿਚੇਲ (01) ਦੌੜਾਂ 'ਤੇ ਆਊਟ ਕਰ ਕੇ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ। ਇਸ ਮੈਚ 'ਚ ਉਨ੍ਹਾਂ ਨੇ ਚਾਰ ਓਵਰਾਂ 'ਚ 28ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕਰੁਣਾਲ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਉਨ੍ਹਾਂ ਨੂੰ ਮੈਨ ਆਫ ਦ ਮੈਚ ਵੀ ਚੁਣਿਆ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਯਾਨੀ ਪਹਿਲੇ ਮੈਚ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ ਅਤੇ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ। ਪਹਿਲੇ ਮੈਚ ਵਿਚ ਕੀਵੀ ਟੀਮ ਦੇ ਖਿਲਾਫ਼ ਕਰੁਣਾਲ ਨੇ ਚਾਰ ਓਵਰਾਂ 'ਚ 37 ਦੌੜਾਂ ਦੇ ਕੇ ਇਕ ਵਿਕਟ ਲਈ ਸੀ। ਪਹਿਲੇ ਮੈਚ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Posted By: Seema Anand