ਨਵੀਂ ਦਿੱਲੀ: ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਅੱਜ ਚੋਣ ਕੀਤੀ ਜਾਵੇਗੀ। ਇਸ ਦੋਰੇ ਲਈ ਧੋਨੀ ਦੀ ਗੈਰ ਮੌਜੂਦਗੀ 'ਚ ਰਿਸ਼ਭ ਪੰਤ ਵਿਕਟਕੀਪਰ-ਬੱਲੇਬਾਜ਼ ਦੇ ਤੌਰ 'ਤੇ ਚੋਣਕਾਰਾਂ ਦੀ ਪਹਿਲੀ ਪਸੰਦ ਹੋਣਗੇ ਉੱਥੇ ਹੀ ਦੂਸਰੇ ਕਵਰ ਦੇ ਤੌਰ 'ਤੇ ਇਕ ਹੋਰ ਵਿਕਟਕੀਪਰ ਦੀ ਵੀ ਚੋਣ ਹੋਈ ਹੈ। ਹਾਲਾਂਕਿ ਇਸ ਦੇ ਲਈ ਈਸ਼ਾਨ ਕਿਸ਼ਨ ਦਾ ਨਾਂ ਸਾਹਮਣੇ ਆਇਆ ਹੈ ਪਰ ਇਕ ਹੋਰ ਖਿਡਾਰੀ ਨੇ ਵੀ ਇਸ ਰੇਸ 'ਚ ਸ਼ਾਮਲ ਹੋ ਗਿਆ ਹੈ। ਯਾਨੀ ਦੂਸਰੇ ਵਿਕਟਕੀਪਰ-ਬੱਲੇਬਾਜ਼ ਦੇ ਤੌਰ 'ਤੇ ਇਸ ਖਿਡਾਰੀ ਨੂੰ ਵੀ ਟੀਮ ਇੰਡੀਆ 'ਚ ਜਗ੍ਹਾ ਦਿੱਤੀ ਜਾ ਸਕਦੀ ਹੈ।

ਖ਼ਬਰਾਂ ਦੀ ਮੰਨੀਏ ਤਾਂ ਵੈਸਟਇੰਡੀਜ਼ ਦੌਰੇ ਲਈ ਆਂਧਰਾ ਪ੍ਰਦੇਸ਼ ਦੇ ਕੋਨਾ ਸ਼੍ਰੀਕਰ ਭਰਤ ਦੀ ਟੀਮ ਇੰਡੀਆ 'ਚ ਐਂਟਰੀ ਹੋ ਸਕਦੀ ਹੈ। ਏਐੱਸ ਭਰਤ ਨੇ ਕਾਫ਼ੀ ਘੱਟ ਸਮੇਂ 'ਚ ਹੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟੈਸਟ ਵਿਕਟਕੀਪਰ ਦੇ ਤੌਰ 'ਤੇ ਕੇਐੱਸ ਭਰਤ ਦੂਸਰੀ ਪਸੰਦ ਹੋ ਸਕਦੇ ਹਨ, ਉੱਥੇ ਹੀ ਈਸ਼ਾਨ ਕਿਸ਼ਨ ਟੀ20 ਤੇ ਵਨਡੇਅ ਲਈ ਦੂਸਰੇ ਵਿਕਟਕੀਪਰ ਦੇ ਤੌਰ 'ਚ ਚੋਣਕਾਰਾਂ ਦੀ ਪਸੰਦ ਹੋ ਸਕਦੇ ਹਨ। ਭਰਤ ਨੇ ਇੰਡੀਆ ਏ ਲਈ ਹੁਣ ਤਕ 11 ਫਸਟ ਕਲਾਸ ਮੈਚ ਖੇਡੇ ਹਨ ਜਿਨ੍ਹਾਂ 'ਚ ਉਨ੍ਹਾਂ ਨੇ ਤਿੰਨ ਸੈਂਕੜੇ ਤੇ ਦੋ ਅਰਧ ਸੈਂਕੜੇ ਦੀ ਮਦਦ ਨਾਲ 686 ਦੌੜਾਂ ਬਣਾਈਆਂ ਹਨ। ਭਾਰਤ ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਦੀ ਏ ਟੀਮ ਖ਼ਿਲਾਫ਼ ਇੰਡੀਆ ਏ ਲਈ ਖੇਡ ਚੁੱਕੇ ਹਨ।

ਘਰੇਲੂ ਪੱਧਰ 'ਤੇ ਉਹ ਲਗਾਤਾਰ ਚੰਗਾ ਖੇਡ ਰਹੇ ਹਨ। ਉਨ੍ਹਾਂ ਨੇ 65 ਫਸਟ ਕਲਾਸ ਮੈਚਾਂ 'ਚ 3798 ਦੌੜਾਂ ਬਣਾਈਆਂ ਹਨ। ਇਨ੍ਹਾਂ 'ਚ ਉਨ੍ਹਾਂ ਦੇ ਨਾਂ 8 ਸੈਂਕੜੇ ਤੇ 20 ਅਰਧ ਸੈਂਕੜੇ ਸ਼ਾਮਲ ਹਨ। ਨਾਲਹੀ ਵਿਕਟ ਪਿਛੇ ਉਨ੍ਹਾਂ ਨੇ 223 ਕੈਚ ਤੇ 27 ਸਟੰਪਿੰਗ ਕੀਤੀ ਹੈ।

Posted By: Akash Deep