ਨਵੀਂ ਦਿੱਲੀ (ਜੇਐੱਨਐੱਨ) : ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਦੇ ਆਉਣ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦਾ ਗੇਂਦਬਾਜ਼ੀ ਹਮਲਾ ਪੂਰੀ ਤਰ੍ਹਾਂ ਬਦਲ ਗਿਆ ਹੈ। ਇਹ ਨਵੇਂ ਕਪਤਾਨ ਇਆਨ ਮਾਰਗਨ ਦੀਆਂ ਤਬਦੀਲੀਆਂ ਦਾ ਨਤੀਜਾ ਸੀ ਕਿ ਫਰਗਿਊਸਨ ਨੂੰ ਲੰਬੇ ਸਮੇਂ ਬਾਅਦ ਖੇਡਣ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੇ ਇਕੱਲੇ ਦਮ 'ਤੇ ਐਤਵਾਰ ਨੂੰ ਆਬੂਧਾਬੀ ਵਿਚ ਸਨਰਾਈਜਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਚਿੱਤ ਕਰ ਦਿੱਤਾ। ਕੇਕੇਆਰ ਦੇ 164 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਫਰਗਿਊਸਨ ਨੇ ਪਹਿਲਾਂ ਤਿੰਨ ਵਿਕਟਾਂ ਲਈਆਂ ਤੇ ਫਿਰ ਸੁਪਰ ਓਵਰ ਵਿਚ ਪੁੱਜੇ ਮੁਕਾਬਲੇ ਵਿਚ ਦੋ ਵਿਕਟਾਂ ਲੈ ਕੇ ਛੇ ਗੇਂਦਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਹੈਦਰਾਬਾਦ ਦੀ ਪਾਰੀ ਖ਼ਤਮ ਕਰ ਦਿੱਤੀ। ਤਿੰਨ ਦੌੜਾਂ ਦੇ ਟੀਚੇ ਨੂੰ ਹਾਸਲ ਕਰ ਕੇ ਕੇਕੇਆਰ ਨੇ ਆਸਾਨੀ ਨਾਲ ਜਿੱਤ ਦਰਜ ਕਰ ਲਈ। ਕੇਕੇਆਰ ਦੇ ਤੇਜ਼ ਗੇਂਦਬਾਜ਼ ਤੇ ਆਈਪੀਐੱਲ ਦੇ ਸਭ ਤੋਂ ਮਹਿੰਗੇ ਖਿਡਾਰੀ ਪੈਟ ਕਮਿੰਸ ਨੌਂ ਮੁਕਾਬਲੇ ਖੇਡ ਕੇ ਸਿਰਫ਼ ਤਿੰਨ ਵਿਕਟਾਂ ਲੈ ਸਕੇ ਪਰ ਪਹਿਲਾ ਮੈਚ ਖੇਡਣ ਉਤਰੇ ਫਰਗਿਊਸਨ ਨੇ 24 ਗੇਂਦਾਂ ਦੇ ਅੰਦਰ ਤਿੰਨ ਵਿਕਟਾਂ ਕੱਢ ਕੇ ਆਪਣੀ ਕਾਬਲੀਅਨ ਸਾਬਤ ਕਰ ਦਿੱਤੀ। ਸੁਪਰ ਓਵਰ ਦੀਆਂ ਦੋ ਵਿਕਟਾਂ ਸ਼ਾਮਲ ਨਹੀਂ ਕੀਤੀਆਂ ਗਈਆਂ ਹਨ। ਫਰਗਿਊਸਨ ਨੇ ਪਹਿਲਾਂ ਓਪਨਿੰਗ ਕਰਨ ਆਏ ਕੇਨ ਵਿਲੀਅਮਸਨ (29) ਤੇ ਉਸ ਤੋਂ ਬਾਅਦ ਪਿ੍ਰਅਮ ਗਰਗ (04) ਤੇ ਫਿਰ ਮਨੀਸ਼ ਪਾਂਡੇ (06) ਦੀਆਂ ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਚਾਰ ਓਵਰਾਂ ਵਿਚ ਸਿਰਫ਼ 15 ਦੌੜਾਂ ਦੇ ਕੇ ਇਹ ਤਿੰਨ ਅਹਿਮ ਵਿਕਟਾਂ ਹਾਸਲ ਕੀਤੀਆਂ।

ਨਾਈਟਰਾਈਡਰਜ਼ ਰਹੀ ਬਹੁਤ ਸੌਖਾ ਰਿਹਾ ਸੁਪਰ ਓਵਰ

ਸੁਪਰ ਓਵਰ ਵਿਚ ਹੈਦਰਾਬਾਦ ਦੇ ਕਪਤਾਨ ਵਾਰਨਰ ਤੇ ਵਿਲੀਅਮਸਨ ਬੱਲੇਬਾਜ਼ੀ ਕਰਨ ਆਏ। ਪਹਿਲੀ ਗੇਂਦ 'ਤੇ ਹੀ ਵਾਰਨਰ ਨੂੰ ਫਰਗਿਊਸਨ ਨੇ ਬੋਲਡ ਕਰ ਦਿੱਤਾ। ਅਗਲੀ ਗੇਂਦ 'ਤੇ ਅਬਦੁਲ ਸਮਦ ਨੇ ਦੋ ਦੌੜਾਂ ਬਣਾਈਆਂ ਪਰ ਤੀਜੀ ਗੇਂਦ 'ਤੇ ਫਰਗਿਊਸਨ ਨੇ ਸਮਦ ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਤੇ ਇਆਨ ਮਾਰਗਨ ਨੇ ਆਸਾਨੀ ਨਾਲ ਆਪਣੀ ਟੀਮ ਕੋਲਕਾਤਾ ਨੂੰ ਜਿੱਤ ਦਿਵਾ ਦਿੱਤੀ।