ਚੇਨਈ (ਪੀਟੀਆਈ) : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐੱਲ ਮੈਚ ਵਿਚ ਆਉਟ ਹੋਣ 'ਤੇ ਗੁੱਸੇ ਵਿਚ ਕੁਰਸੀ ਨੂੰ ਲੱਤ ਮਾਰਨ ਕਾਰਨ ਆਈਪੀਐੱਲ ਦੇ ਜ਼ਾਬਤੇ ਦੇ ਉਲੰਘਣ ਨੂੰ ਲੈ ਕੇ ਝਾੜ ਪਾਈ ਗਈ। ਆਈਪੀਐੱਲ ਵੱਲੋਂ ਇਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਕੋਹਲੀ ਨੇ ਆਈਪੀਐੱਲ ਦੇ ਜ਼ਾਬਤੇ ਦੇ ਆਰਟੀਕਲ 2.2 ਦੇ ਤਹਿਤ ਲੈਵਲ ਇਕ ਦਾ ਅਪਰਾਧ ਸਵੀਕਾਰ ਕੀਤਾ ਹੈ। ਇਸ ਲਈ ਮੈਚ ਰੈਫਰੀ ਦਾ ਫ਼ੈਸਲਾ ਆਖ਼ਰੀ ਹੋਵੇ।