ਜੇਐੱਨਐੱਨ, ਨਵੀਂ ਦਿੱਲੀ : ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਪਹਿਲੀ ਵਾਰ ਖੇਡਿਆ ਜਾਵੇਗਾ, ਜਿਸ ’ਚ ਦੁਨੀਆ ਦੀਆਂ ਦੋ ਬਿਹਤਰੀਨ ਟੀਮਾਂ ਆਮ੍ਹਹੋ-ਸਾਹਮਣੇ ਹੋਣਗੀਆਂ। ਹੁਣ ਪੂਰੀ ਦੁਨੀਆ ਦੇ ਕ੍ਰਿਕਟ ਫੈਨਜ਼ ਦੀ ਨਜ਼ਰ ਇਸ ਬੇਹੱਦ ਰੋਮਾਂਚਕ ਮੁਕਾਬਲਿਆਂ ’ਤੇ ਟਿਕੀ ਹੋਈ ਹੈ। ਇਸ ਮੈਚ ’ਚ ਕੌਣ ਸਭ ਤੋਂ ਵੱਧ ਰਨ ਬਣਾਏਗਾ, ਇਸ ’ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਣਗੀਆਂ। ਹਾਲਾਂਕਿ ਇੰਗਲੈਂਡ ਦੀ ਮੁਸ਼ਕਿਲ ਪਿਚ ਰਨ ਬਣਾਏਗਾ ਇਸ ’ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਣਗੀਆਂ। ਹਾਲਾਂਕਿ ਇੰਗਲੈਂਡ ਦੀ ਮੁਸ਼ਕਿਲ ਪਿਚ ’ਤੇ ਬੱਲੇਬਾਜ਼ਾਂ ਲਈ ਰਨ ਬਣਾਉਣੇ ਆਸਾਨ ਨਹੀਂ ਹੋਣਗੇ ਤੇ ਇਹ ਵੀ ਕੋਈ ਠੀਕ ਤਰ੍ਹਾਂ ਨਹੀਂ ਦੱਸ ਸਕਦਾ ਕਿ ਕੌਣ ਬੱਲੇਬਾਜ਼ ਰਨ ਬਣਾਏਗਾ, ਪਰ ਕੁਝ ਸਾਬਕਾ ਕ੍ਰਿਕਟਰਾਂ ਨੇ ਇਸਨੂੰ ਲੈ ਕੇ ਕੁਝ ਨਾਂ ਸੁਝਾਏ।

ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਕਨੈਕਟਿਡ ’ਚ ਸਾਬਕਾ ਕ੍ਰਿਕਟਰ ਅਜਿਤ ਅਗਰਕਰ, ਇਰਫਾਨ ਪਠਾਨ, ਪਾਰਥਿਵ ਪਟੇਲ ਅਤੇ ਸਕਾਟ ਸਟਾਈਰਿਸ਼ ਨੇ ਆਪਣੇ-ਆਪਣੇ ਪਸੰਦੀਦਾ ਬੱਲੇਬਾਜ਼ਾਂ ਦੇ ਨਾਂ ਦੱਸੇ ਜੋ ਸਭ ਤੋਂ ਵੱਧ ਰਨ ਬਣਾ ਸਕਦੇ ਹਨ। ਇਸ ਮਾਮਲੇ ’ਚ ਅਜੀਤ ਅਗਰਕਰ ਨੇ ਕਿਹਾ ਕਿ, ਮੈਂ ਵਿਰਾਟ ਕੋਹਲੀ ਦੇ ਨਾਂ ਦੀ ਚੋਣ ਕਰਾਂਗਾ। ਦਰਅਸਲ ਇੰਗਲੈਂਡ ਦੀ ਮੁਸ਼ਕਿਲ ਸਥਿਤੀ ’ਚ ਉਨ੍ਹਾਂ ਨੇ ਦਿਖਾਇਆ ਹੈ ਕਿ ਉਹ ਕੀ ਕੁਝ ਕਰ ਸਕਦੇ ਹਨ। ਪਿਛਲੇ ਇੰਗਲੈਂਡ ਦੌਰੇ ’ਤੇ ਵਿਰਾਟ ਕੋਹਲੀ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਗਰਕਾਰ ਨੇ ਕਿਹਾ ਕਿ, ਉਹ ਚਾਹੁੰਦੇ ਹਨ ਕਿ ਕੋਹਲੀ ਫਿਰ ਤੋਂ ਟੀਮ ਇੰਡੀਆ ਲਈ ਖ਼ੂਬ ਰਨ ਬਣਾਏ।

ਉਥੇ ਹੀ ਪਾਰਥਿਵ ਪਟੇਲ ਨੇ ਕਿਹਾ , ਉਨ੍ਹਾਂ ਅਨੁਸਾਰ ਚੇਤੇਸ਼ਵਰ ਪੁਜਾਰਾ ਸਭ ਤੋਂ ਵੱਧ ਰਨ ਬਣਾਉਣਗੇ। ਜੇਕਰ ਭਾਰਤ ਫਾਈਨਲ ਮੈਚ ਜਿੱਤਦਾ ਹੈ ਤਾਂ ਇਸ ’ਚ ਪੁਜਾਰਾ ਟੀਮ ਦੇ ਪਲੇਅਰ ਹੋਣਗੇ। ਜੇਕਰ ਭਾਰਤ ਨੇ ਸ਼ੁਰੂਆਤੀ ਵਿਕੇਟ ਜਲਦੀ ਗੁਆ ਦਿੱਤੇ ਤਾਂ ਨੰਬਰ ਤਿੰਨ ’ਤੇ ਜੇਕਰ ਪੁਜਾਰਾ ਤਿੰਨ-ਚਾਰ ਘੰਟੇ ਬੱਲੇਬਾਜ਼ੀ ਕਰ ਲੈਂਦੇ ਹਨ ਤਾਂ ਭਾਰਤ ਕਾਫੀ ਚੰਗੀ ਪੁਜੀਸ਼ਨ ’ਚ ਹੋਵੇਗਾ।

Posted By: Ramanjit Kaur