ਆਬੂਧਾਬੀ (ਪੀਟੀਆਈ) : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਟੀਮ ਦੇ ਖਿਡਾਰੀਆਂ ਵਿਚਾਲੇ ਆਪਸੀ ਸਬੰਧ ਮਜ਼ਬੂਤ ਕਰਨ ਲਈ ਇਕ ਮੇਂਟਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨਾਲ ਟੀਮ ਦੇ ਨੌਜਵਾਨ ਕ੍ਰਿਕਟਰਾਂ ਨੂੰ ਉਨ੍ਹਾਂ ਵਰਗੀ ਸੋਚ ਰੱਖਣ ਵਾਲੇ ਸੀਨੀਅਰ ਨਾਲ ਜੋੜਿਆ ਜਾ ਰਿਹਾ ਹੈ ਜੋ ਉਸ ਦੀ ਯੋਗਤਾ ਨੂੰ ਨਿਖਾਰ ਸਕਦਾ ਹੈ। ਆਰਸੀਬੀ ਦੇ ਕੋਚ ਮਾਈਕ ਹੇਸਨ ਨੇ ਇਸ ਅਜੀਬ ਪਹਿਲ ਬਾਰੇ ਦੱਸਿਆ ਕਿ ਟੀਮ ਦੇ ਹਰੇਕ ਕ੍ਰਿਕਟਰ ਨੂੰ ਟੀਮ ਦੇ ਦੂਜੇ ਖਿਡਾਰੀ ਦੇ ਨਾਲ ਜੋੜਿਆ ਗਿਆ ਹੈ ਜਿਸ ਵਿਚ ਹਰ ਕਿਸੇ ਨੂੰ ਸਿੱਖਣ ਤੇ ਆਪਣਾ ਤਜਰਬਾ ਸਾਂਝਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਮਿਸਾਲ ਵਜੋਂ ਨੌਜਵਾਨ ਸਲਾਮੀ ਬੱਲੇਬਾਜ਼ ਦੇਵਦਤ ਪਡੀਕਲ ਨੂੰ ਕਪਤਾਨ ਵਿਰਾਟ ਕੋਹਲੀ ਨਾਲ ਜਦਕਿ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਦੱਖਣੀ ਅਫਰੀਕਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਨਾਲ ਜੋੜਿਆ ਗਿਆ ਹੈ।