style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਖਿਡਾਰੀ ਫਾਰੂਖ਼ ਇੰਜੀਨੀਅਰ ਦੇ ਦਾਅਵੇ 'ਤੇ ਚੁੱਪੀ ਤੋੜਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਆਸਾਨ ਨਿਸ਼ਾਨਾ ਬਣਦੀ ਹੈ। ਇੰਜੀਨੀਅਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਚੋਣ ਕਮੇਟੀ ਦੇ ਇਕ ਮੈਂਬਰ ਨੂੰ ਅਨੁਸ਼ਕਾ ਨੂੰ ਇੰਗਲੈਂਡ ਵਿਚ ਵਿਸ਼ਵ ਕੱਪ ਦੌਰਾਨ ਚਾਹ ਦਿੰਦੇ ਹੋਏ ਦੇਖਿਆ ਸੀ। ਕੋਹਲੀ ਨੇ ਇਕ ਪ੍ਰਰੋਗਰਾਮ ਦੌਰਾਨ ਕਿਹਾ ਕਿ ਅਨੁਸ਼ਕਾ ਦਾ ਨਾਂ ਘਸਟੀਨਾ ਸਹੀ ਨਹੀਂ ਸੀ। ਇਸ ਤੋਂ ਇਲਾਵਾ ਕੋਹਲੀ ਨੇ ਕਿਹਾ ਕੋਚ ਰਵੀ ਸ਼ਾਸਤਰੀ ਨੂੰ ਲਗਾਤਾਰ ਟਰੋਲ ਕੀਤਾ ਜਾਣਾ ਏਜੰਡੇ ਤੋਂ ਪ੍ਰਭਾਵਿਤ ਹੈ ਕਿਉਂਕਿ ਇਹ ਕਹਿਣਾ ਗ਼ਲਤ ਹੈ ਕਿ ਕੋਚ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ। ਕੋਹਲੀ ਨੇ ਕਿਹਾ ਸ਼ਾਸਤਰੀ ਨੇ ਆਪਣੇ ਸਮੇਂ ਬਿਨਾਂ ਹੈਲਮਟ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਜੋ ਉਨ੍ਹਾਂ ਦੇ ਨਿੰਦਾ ਕਰਨ ਵਾਲਿਆਂ ਨੂੰ ਜਵਾਬ ਹੈ।