ਨਵੀਂ ਦਿੱਲੀ (ਆਈਏਐੱਨਐੱਸ) : ਵਿਰਾਟ ਕੋਹਲੀ ਆਪਣੇ ਹਾਲੀਆ ਇੰਸਟਾਗ੍ਰਾਮ ਪੋਸਟ ਵਿਚ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨਾਲ ਨਜ਼ਰ ਆਏ। ਕੋਹਲੀ ਨੇ ਇਸ ਤਸਵੀਰ ਨਾਲ ਕੈਪਸ਼ਨ ਦਿੱਤੀ ਹੈ, ਇਕ ਪਿਆਰਾ ਗੁਆਂਢੀ, ਜੋ 500 ਮੀਟਰ ਦੂਰ ਰਹਿੰਦਾ ਹੈ, ਉਹ ਸਾਡੇ ਲਈ ਡੋਸਾ ਲੈ ਕੇ ਆਇਆ ਤੇ ਸਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਇਆ। ਤੁਹਾਡੀ ਮਾਂ ਦਾ ਸ਼ੁਕਰੀਆ ਦੋਸਤ। ਅਸੀਂ ਕਾਫੀ ਸਮੇਂ ਤੋਂ ਇੰਨਾ ਸਵਾਦ ਡੋਸਾ ਨਹੀਂ ਖਾਧਾ ਸੀ। ਉਮੀਦ ਹੈ ਕਿ ਤੁਹਾਨੂੰ ਸਾਡੀ ਭੇਜੀ ਮਸ਼ਰੂਮ ਬਿਰੀਆਨੀ ਪਸੰਦ ਆਈ ਹੋਵੇਗੀ। ਚੰਗੇ ਇਨਸਾਨ ਸ਼੍ਰੇਅਸ ਅਈਅਰ। ਇਹ ਤਸਵੀਰ ਖਿਚਵਾਉਣ ਦਾ ਨਵਾਂ ਤਰੀਕਾ ਹੈ। ਸਰੀਕਕ ਦੂਰੀ ਅਪਣਾਉਂਦੇ ਹੋਏ। ਭਾਰਤੀ ਲੈੱਗ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਨੇ ਕੋਹਲੀ ਦੀ ਤਸਵੀਰ 'ਤੇ ਮਜ਼ਾਕ ਕੀਤਾ। ਉਨ੍ਹਾਂ ਨੇ ਲਿਖਿਆ ਕਿ ਭਰਾ ਪਲੀਜ਼, ਕੁਝ ਬਿਰੀਆਨੀ ਇੱਥੇ ਵੀ ਭਿਜਵਾ ਦਿਓ। ਸਿਰਫ਼ 1400 ਕਿਲੋਮੀਟਰ ਦੂਰ ਵੀ ਭਿਜਵਾ ਦਿਓ।