ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਦਿੱਗਜ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਨੇ ਜਦ ਆਸਟ੫ੇਲੀਆ 'ਚ ਟਰਾਫੀ ਚੁੱਕੀ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਗਾਵਸਕਰ ਨੂੰ ਇਨਾਮ ਵੰਡ ਸਮਾਗਮ ਵਿਚ ਮੌਜੂਦ ਰਹਿਣ ਦਾ ਸੱਦਾ ਨਹੀਂ ਮਿਲਿਆ ਸੀ। ਗਾਵਸਕਰ ਨੇ ਕਿਹਾ ਕਿ ਆਸਟ੫ੇਲੀਆ ਦੀ ਧਰਤੀ 'ਤੇ ਟੀਮ ਇੰਡੀਆ ਦੀ ਜਿੱਤ ਹੀ ਕਾਫੀ ਹੈ। ਭਾਰਤੀ ਟੀਮ ਨੂੰ ਟਰਾਫੀ ਚੁੱਕਦੇ ਦੇਖ ਕੇ ਮੈਨੂੰ ਮਾਣ ਹੋਇਆ।

ਇਸ ਇਤਿਹਾਸਕ ਪਲ ਨੂੰ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਇਹ ਹੋਰ ਵੀ ਸ਼ਾਨਦਾਰ ਹੁੰਦਾ ਜੇ ਮੈਂ ਉਥੇ ਹੁੰਦਾ ਕਿਉਂਕਿ ਪਹਿਲੀ ਵਾਰ ਹੈ ਜਦ ਭਾਰਤ ਨੇ ਆਸਟ੫ੇਲੀਆ ਨੂੰ ਆਸਟ੫ੇਲੀਆ ਵਿਚ ਹਰਾਇਆ ਪਰ ਇਹ ਦੇਖਣਾ ਹੀ ਬਹੁਤ ਸੀ ਤੇ ਮੇਰੀਆਂ ਭਾਵਨਾਵਾਂ ਟੀਮ ਨਾਲ ਸਨ। ਉਨ੍ਹਾਂ ਨੂੰ ਜਿੱਤਦੇ ਹੋਏ ਤੇ ਟਰਾਫੀ ਚੁੱਕਦੇ ਹੋਏ ਦੇਖਣਾ ਬਹੁਤ ਸ਼ਾਨਦਾਰ ਰਿਹਾ।