ਨਵੀਂ ਦਿੱਲੀ, ਜੇਐਨਐਨ : ਪੰਜਾਬ ਕਿੰਗਜ਼ ਦੇ ਕਪਤਾਨ ਕੇਐਲ ਰਾਹੁਲ ਨੇ ਆਈਪੀਐਲ 2021 ਦੇ 14ਵੇਂ ਮੈਚ 'ਚ ਸਨਰਾਈਜ਼ਰ ਹੈਦਰਾਬਾਦ ਖ਼ਿਲਾਫ਼ ਮਹਿਜ਼ 4 ਦੌੜਾਂ ਦੀ ਵਾਰੀ ਖੇਡੀ। 6 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਰਾਹੁਲ ਨੇ ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਆਪਣਾ ਕੈਚ ਕੇਦਾਰ ਜਾਧਵ ਨੂੰ ਦੇ ਦਿੱਤਾ। ਹੁਣ ਕੇਐਲ ਰਾਹੁਲ ਬੇਸ਼ੱਕ ਆਪਣੀ ਟੀਮ ਲਈ ਇਸ ਮੈਚ 'ਚ ਸਕੋਰ ਨਹੀਂ ਕਰ ਪਾਏ ਪਰ ਉਨ੍ਹਾਂ ਨੇ ਇਕ ਕਮਾਲ ਦਾ ਰਿਕਾਰਡ ਜ਼ਰੂਰ ਆਪਣੇ ਨਾਂ ਕਰ ਲਿਆ ਹੈ।


ਕੇਐਲ ਰਾਹੁਲ ਨੇ ਵਿਰਾਟ ਕੋਹਲੀ ਨੂੰ ਪਿਛਾੜਿਆ


ਹੈਦਰਾਬਾਦ ਖ਼ਿਲਾਫ਼ ਚਾਰ ਦੌੜਾਂ ਦੀ ਪਾਰੀ ਨਾਲ ਕੇਐਲ ਰਾਹੁਲ ਨੇ ਟੀ20 ਕ੍ਰਿਕਟ 'ਚ ਆਪਣੀਆਂ 5000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਬਤੌਰ ਭਾਰਤੀ ਬੱਲੇਬਾਜ਼ ਸਭ ਤੋਂ ਘੱਟ ਪਾਰੀ 'ਚ ਟੀ20 ਕ੍ਰਿਕਟ 'ਚ 5000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਸੀ। ਜਿਨ੍ਹਾਂ ਨੇ 167 ਪਾਰੀਆਂ 'ਚ ਟੀ20 ਕ੍ਰਿਕਟ 'ਚ 5000 ਦੌੜਾਂ ਬਣਾਈਆਂ ਸੀ। ਤੀਜੇ ਨੰਬਰ 'ਤੇ ਸੁਰੇਸ਼ ਰੈਨਾ ਹਨ ਜਿਨ੍ਹਾਂ ਨੇ 173 ਪਾਰੀਆਂ 'ਚ ਇਹ ਕਮਾਲ ਕੀਤਾ ਸੀ।

Posted By: Ravneet Kaur