KKR VS MI Playing XI Prediction ਨਵੀਂ ਦਿੱਲੀ, ਜੇਐੱਨਐੱਨ : ਇੰਡੀਅਨ ਪ੍ਰੀਮੀਅਰ ਲੀਗ 2020 ਦਾ 32 ਵਾਂ ਮੁਕਾਬਲਾ ਮੁੰਬਈ ਇੰਡੀਅੰਸ ਤੇ ਕੋਲਕਾਤਾ ਨਾਈਟਰਾਈਡਰਸ ਵਿਚਕਾਰ ਹੋਣਾ ਹੈ। ਇਹ ਮੈਚ ਅਬੂਧਾਬੀ 'ਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਇਕ ਦੂਸਰੇ ਨਾਲ ਪਹਿਲਾਂ ਭਿੜ ਚੁੱਕੀਆਂ ਹਨ। 23 ਸਤੰਬਰ ਨੂੰ ਹੋਏ ਮੈਚ 'ਚ ਮੁੰਬਈ ਨੂੰ 49 ਦੌੜਾਂ ਨਾਲ ਜਿੱਤ ਮਿਲੀ ਸੀ। ਇਹ ਮੈਚ ਵੀ ਅਬੂਧਾਬੀ 'ਚ ਹੀ ਹੋਣਾ ਹੈ। ਦੋਵੇਂ ਟੀਮਾਂ ਵਿਚਕਾਰ ਪਿਛਲਾ ਮੈਚ ਵੀ ਇਸ ਦੌਰਾਨ ਮੈਦਾਨ 'ਚ ਹੋਇਆ ਸੀ। ਇਸ ਦੌਰਾਨ ਕੋਲਕਾਤਾ ਜਿੱਥੇ ਮੁੰਬਈ ਲੈਵੇਗੀ, ਉੱਥੇ ਹੀ ਮੁੰਬਈ ਆਪਣਾ ਪੁਰਾਣਾ ਪ੍ਰਦਰਸ਼ਨ ਦੁਹਰਾਉਣ ਦੀ ਕੋਸ਼ਿਸ਼ ਕਰੇਗੀ।

ਕੋਲਕਾਤਾ ਨੂੰ ਪਿਛਲੇ ਮੁਕਾਲਬੇ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਖ਼ਿਲਾਫ਼ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਨੂੰ 82 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਲਈ ਸਭ ਤੋਂ ਵੱਡੀ ਸਮੱਸਿਆ ਮੁੱਖ ਸਪਿਨਰ ਸੁਨੀਲ ਨਰੇਨ ਹੈ। ਉਨ੍ਹਾਂ ਦੀ ਗੇਂਦਬਾਜ਼ੀ ਐਕਸ਼ਨ ਰਿਪੋਰਟ ਕੀਤੀ ਗਈ ਹੈ। ਆਰਸੀਬੀ ਖ਼ਿਲਾਫ਼ ਮੈਚ ਨਹੀਂ ਖੇਡ ਸਕੇ। ਜੇ ਨਰੇਨ ਨੂੰ ਟੀਮ 'ਚ ਜਗ੍ਹਾ ਨਹੀਂ ਮਿਲਦੀ ਤਾਂ ਉਨ੍ਹਾਂ ਦੀ ਜਗ੍ਹਾ ਟੀਮ ਟਾਮ ਬੈਂਟਨ ਜਾਂ ਕਾਲੀ ਫਰਗਸਨ ਨੂੰ ਜਗ੍ਹਾ ਦੇ ਸਕਦੀ ਹੈ।

ਪਿਛਲੇ ਮੈਚ 'ਚ ਟਾਮ ਬੈਂਟਨ ਉਨ੍ਹਾਂ ਦੀ ਜਗ੍ਹਾ ਖੇਡੇ ਸੀ। ਇਸ ਦੇ ਇਲਾਵਾ ਟੀਮ ਨੂੰ ਰਾਹੁਲ ਤ੍ਰਿਪਾਠੀ ਨਾਲ ਓਪਨਿੰਗ ਕਰਵਾਉਣੀ ਚਾਹੀਦੀ। ਉਨ੍ਹਾਂ ਨੇ ਪੋਜੀਸ਼ਨ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ 'ਚ ਇਕ ਬਦਲਾਅ ਹੋ ਸਕਦਾ ਹੈ। ਪ੍ਰਸਿੱਧ ਕ੍ਰਿਸ਼ਨ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਮੌਕਾ ਮਿਲ ਸਕਦਾ ਹੈ। ਲਗਾਤਾਰ ਮੈਚ ਹੋਣ ਦੀ ਵਜ੍ਹਾ ਨਾਲ ਯੂਏਈ ਦੀ ਪਿੱਚਾਂ ਹੌਲੀ ਹੋਣ ਲੱਗੀਆਂ ਹਨ। ਪਿਛਲੇ ਮੈਚ 'ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਦਿੱਲੀ ਕੈਪੀਟਲਸ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।

Posted By: Sarabjeet Kaur