ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 24ਵੇਂ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਤੇ ਕੋਲਕਾਤਾ ਨਾਈਟਰਾਈਡਰਸ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਕਪਤਾਨ ਦਿਨੇਸ਼ ਕਾਰਤਿਕ ਨੇ ਟਾੱਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ। ਕੋਲਕਾਤਾ ਨੇ ਪੰਜਾਬ ਦੇ ਸਾਹਮਣੇ ਕਪਤਾਨ ਦਿਨੇਸ਼ ਕਾਰਤਿਕ ਦੀਆਂ 29 ਗੇਂਦਾਂ 'ਤੇ 58 ਰਨ ਦੀ ਪਾਰੀ ਦੇ ਦਮ 'ਤੇ 165 ਰਨ ਦਾ ਗੋਲ ਰੱਖਿਆ। ਖ਼ਬਰ ਲਿਖੇ ਜਾਣ ਤਕ ਪੰਜਾਬ ਨੇ 2 ਓਵਰਾਂ 'ਚ ਬਿਨਾਂ ਕਿਸੀ ਨੁਕਸਾਨ ਦੇ 8 ਰਨ ਬਣਾਏ ਸੀ।

ਗਿੱਲ ਤੋਂ ਬਾਅਦ ਕਾਰਤਿਕ ਦਾ ਤੂਫ਼ਾਨੀ ਅਰਧ ਸੈਂਕਡ਼ਾ

ਸ਼ੁਰੂਆਤੀ ਝਟਕਿਆਂ ਤੋਂ ਟੀਮ ਨੂੰ ਉਭਾਰਦੇ ਹੋਏ ਓਪਨਰ ਸ਼ੁਭਮਨ ਗਿੱਲ ਨੇ ਇਕ ਹੋਰ ਅਰਧ ਸੈਂਕੜੇ ਦੀ ਪਾਰੀ ਖੇਡੀ। ਗਿੱਲ ਨੇ ਟੀਮ ਨੂੰ ਸੰਭਾਲਦੇ ਹੋਏ 42 ਗੇਂਦ ਦਾ ਸਾਹਮਣਾ ਕਰਨ ਤੋਂ ਬਾਅਦ 5 ਚੌਕਿਆਂ ਦੀ ਮਦਦ ਨਾਲ ਟੂਰਨਾਮੈਂਟ 'ਚ ਤੀਸਰਾ ਅਰਧ ਸੈਂਕੜਾ ਜਮਾਇਆ। ਕਪਤਾਨ ਦਿਨੇਸ਼ ਕਾਰਤਿਕ ਨੇ ਪਾਰੀ ਖੇਡਦੇ ਹੋਏ ਸਿਰਫ਼ 22 ਗੇਂਦ 'ਤੇ 7 ਚੌਕਿਆ ਅਤੇ ਦੋ ਛੱਕਿਆ ਦੀ ਮਦਦ ਨਾਲ ਹਾਫ ਸੈਂਚੁਰੀ ਪੂਰੀ ਕੀਤੀ।

ਕੋਲਕਾਤਾ ਦੀ ਪਾਰੀ, ਰਾਣਾ ਅਤੇ ਤ੍ਰਿਪਾਠੀ ਆਊਟ

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਕੋਲਕਾਤਾ ਲਈ ਸ਼ੁਭਮਨ ਗਿੱਲ ਅਤੇ ਰਾਹੁਲ ਤ੍ਰਿਪਾਠੀ ਨੇ ਪਾਰੀ ਦੀ ਸ਼ੁਰੂਆਤ ਕੀਤੀ। ਮੁਹੰਮਦ ਸ਼ਮੀ ਨੇ ਇਕ ਸ਼ਾਨਦਾਰ ਗੇਂਦ 'ਤੇ ਪਿਛਲੇ ਮੈਚ ਦੇ ਹੀਰੋ ਰਾਹੁਲ ਤ੍ਰਿਪਾਠੀ ਨੂੰ ਕਲੀਨ ਬੋਲਡ ਕਰਕੇ ਕੋਲਕਾਤਾ ਨੂੰ ਪਹਿਲਾ ਝਟਕਾ ਦਿੱਤਾ। 10 ਗੇਂਦ 'ਤੇ 4 ਰਨ ਬਣਾ ਕੇ ਰਾਹੁਲ ਆਊਟ ਹੋ ਕੇ ਵਾਪਸ ਆਏ। ਗਿੱਲ ਅਤੇ ਨਵੇਂ ਬੱਲੇਬਾਜ਼ ਨਿਤੀਸ਼ ਰਾਣਾ ਦੇ ਵਿਚ ਹੋਈ ਗ਼ਲਤ-ਫਹਿਮੀ ਦਾ ਫਾਇਦਾ ਪੰਜਾਬ ਨੂੰ ਮਿਲਿਆ। ਉਹ ਸਿਰਫ਼ 2 ਰਨ ਬਣਾ ਕੇ ਰਨ ਆਊਟ ਹੋਏ ਅਤੇ ਟੀਮ ਨੂੰ ਦੂਸਰਾ ਝਟਕਾ ਲੱਗਾ।

ਪੰਜਾਬ ਦਾ ਪਲੇਇੰਗ ਇਲੈਵਨ

ਕੇਐੱਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਪ੍ਰਭਸਿਮਰਨ ਸਿੰਘ (ਵਿਕੇਟਕੀਪਰ), ਨਿਕੋਲਸ ਪੂਰਨ, ਗਲੇਨ ਮੈਕਸਵੇਲ, ਮਨਦੀਪ ਸਿੰਘ, ਕ੍ਰਿਸ ਜਾਰਡਨ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਮੁਜੀਬ ਓਰ ਰਹਿਮਾਨ।

ਕੋਲਕਾਤਾ ਦਾ ਪਲੇਇੰਗ ਇਲੈਵਨ

ਰਾਹੁਲ ਤ੍ਰਿਪਾਠੀ, ਸ਼ੁਭਮਨ ਗਿੱਲ, ਨਿਤੀਸ਼, ਰਾਣਾ, ਇਓਨ ਮੋਰਗਨ, ਆਂਦਰੇ ਰਸੇਲ, ਦਿਨੇਸ਼ ਕਾਰਤਿਕ (ਕਪਤਾਨ, ਵਿਕੇਟਕੀਪਰ), ਸੁਨੀਲ ਨਰੇਨ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਪ੍ਰਸਿੱਧ ਰਾਣਾ, ਵਰੁਣ ਚੱਕਰਵਰਤੀ।

ਅੱਜ ਦੇ ਮੁਕਾਬਲੇ 'ਚ ਕੇਐੱਲ ਰਾਹੁਲ ਦਾ ਮੁਕਾਬਲਾ ਦਿਨੇਸ਼ ਕਾਰਤਿਕ ਦੇ ਨਾਲ ਹੋਣ ਵਾਲਾ ਹੈ। ਪਿਛਲੇ ਮੈਚ 'ਚ ਚੇਨੱਈ ਦੀ ਟੀਮ ਨੂੰ ਮਾਤ ਦੇਣ ਵਾਲੀ ਕੋਲਕਾਤਾ ਦੀ ਟੀਮ ਨੇ ਕਾਫੀ ਚੰਗਾ ਖੇਡ ਦਿਖਾਇਆ ਹੈ। ਪਿਛਲੇ ਚਾਰ ਮੈਚਾਂ 'ਚ ਪੰਜਾਬ ਦੀ ਟੀਮ ਨੂੰ ਹਾਰ ਮਿਲੀ ਹੈ ਜਦਕਿ ਕੋਲਕਾਤਾ ਪਿਛਲੇ ਚਾਰ 'ਚ ਤਿੰਨ ਮੈਚ ਜਿੱਤੇ ਹਨ।

ਹੈੱਡ ਟੂ ਹੈੱਡ ਕੋਲਕਾਤਾ ਬਨਾਮ ਪੰਜਾਬ

ਹੁਣ ਤਕ ਇਨ੍ਹਾਂ ਦੋਵੇਂ ਟੀਮਾਂ 'ਚ ਆਈਪੀਐੱਲ 'ਚ ਕੁੱਲ 25 ਮੁਕਾਬਲੇ ਖੇਡੇ ਗਏ ਹਨ। ਇਸ 'ਚ ਕੋਲਕਾਤਾ ਦਾ ਵੀ ਪੱਲੜਾ ਭਾਰੀ ਰਿਹਾ ਹੈ। 17 'ਚ ਉਸਨੂੰ ਜਿੱਤ ਮਿਲੀ ਹੈ ਤਾਂ ਪੰਜਾਬ ਨੂੰ 8 ਮੁਕਾਬਲਿਆਂ 'ਚ ਕਾਮਯਾਬੀ ਹਾਸਿਲ ਹੋਈ ਹੈ।

Posted By: Ramanjit Kaur