ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜਨ ਦਾ 31ਵਾਂ ਮੈਚ ਆਬੂ-ਧਾਬੀ ਵਿਚ ਕੋਲਕਾਤਾ ਨਾਈਟ ਰਾਈਡਰਸ ਤੇ ਰਾਇਲ ਚੈਲੰਜਰਸ ਬੈਂਗਲੋਰ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿਚ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਦੇ ਬੱਲੇਬਾਜ਼ ਕੇਕੇਆਰ ਦੀ ਗੇਂਦਬਾਜ਼ੀ ਦੇ ਸਾਹਮਣੇ ਪੂਰੀ ਤਰ੍ਹਾਂ ਨਾਲ ਧਰਾਸ਼ਾਈ ਹੋ ਗਏ ਤੇ 19 ਓਵਰਾਂ ਵਿਚ ਸਿਰਫ 92 ਦੌੜਾਂ ’ਤੇ ਆਲ ਆਊਟ ਹੋ ਗਏ।

ਕੇਕੇਆਰ ਨੂੰ ਜਿੱਤ ਲਈ 93 ਦੌੜਾਂ ਬਣਾਉਣੀਆਂ ਸਨ ਤੇ ਜਿੱਤ ਲਈ ਮਿਲੇ ਇਸ ਟੀਚੇ ਨੂੰ ਕੇਕੇਆਰ ਨੇ ਸਿਰਫ 10 ਓਵਰਾਂ ਵਿਚ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ। ਕੋਲਕਾਤਾ ਦੀ ਟੀਮ ਨੇ 10 ਓਵਰਾਂ ਵਿਚ ਇਕ ਵਿਕਟ ’ਤੇ 94 ਦੌੜਾਂ ਬਣਾਉਂਦੇ ਹੋਏ ਆਸਾਨ ਜਿੱਤ ਹਾਸਲ ਕੀਤੀ।

Posted By: Jatinder Singh