ਦੁਬਈ (ਪੀਟੀਆਈ) : ਹਮਲਾਵਰ ਬੱਲੇਬਾਜ਼ੀ ਕਰ ਰਹੇ ਇਸ਼ਾਨ ਕਿਸ਼ਨ ਨੂੰ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਨਾ ਭੇਜਣ ਦੇ ਮੁੰਬਈ ਇੰਡੀਅਨਜ਼ ਦੇ ਫ਼ੈਸਲੇ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ ਹੋਵੇਗਾ ਪਰ ਟੀਮ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਇਸ ਰਣਨੀਤੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਤਜਰਬੇਕਾਰ ਖਿਡਾਰੀਆਂ 'ਤੇ ਯਕੀਨ ਸੀ ਕਿ ਉਹ ਪੂਰਾ ਕੰਮ ਕਰਨਗੇ। ਜੈਵਰਧਨੇ ਨੇ ਕਿਹਾ ਕਿ ਲੰਬੀ ਪਾਰੀ ਖੇਡਣ ਤੋਂ ਬਾਅਦ ਕਿਸ਼ਨ ਥਕਾਵਟ ਮਹਿਸੂਸ ਕਰ ਰਹੇ ਸਨ। ਅਸੀਂ ਸੋਚਿਆ ਕਿ ਸਾਨੂੰ ਕੁਝ ਤਰੋਤਾਜ਼ਾ ਖਿਡਾਰੀਆਂ ਦੀ ਲੋੜ ਹੈ ਜੋ ਵੱਡੇ ਸ਼ਾਟ ਖੇਡ ਸਕਣ। ਉਨ੍ਹਾਂ ਨੇ ਕਿਹਾ ਕਿ ਪੋਲਾਰਡ ਤੇ ਹਾਰਦਿਕ ਨੇ ਇਸ ਤੋਂ ਪਹਿਲਾਂ ਸੁਪਰ ਓਵਰ ਵਿਚ ਚੰਗਾ ਕੰਮ ਕੀਤਾ ਹੈ। ਦੋਵੇਂ ਤਜਰਬੇਕਾਰ ਖਿਡਾਰੀ ਹਨ ਜੋ ਕੰਮ ਨੂੰ ਅੰਜਾਮ ਦੇਣ ਦੇ ਯੋਗ ਹਨ।