ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਕਿਰਨ ਮੋਰੇ ਨੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਨੈਟਸ 'ਚ ਬੇਹੱਦ ਖਰਾਬ ਬੱਲੇਬਾਜ਼ ਦੱਸਿਆ। ਘਰੇਲੂ ਕ੍ਰਿਕਟ ਤੇ ਭਾਰਤੀ ਟੀਮ 'ਚ ਨਾਲ ਖੇਡਣ ਵਾਲੇ ਮੋਰੇ ਨੇ ਕਿਹਾ ਕਿ ਜਦੋਂ ਗਾਵਸਕਰ ਨੈਟਸ 'ਚ ਬੱਲੇਬਾਜ਼ੀ ਕਰਦੇ ਸਨ ਤਾਂ ਡਰ ਲੱਗਦਾ ਸੀ ਕਿ ਅਗਲੇ ਦਿਨ ਉਹ ਟੈਸਟ ਮੈਚ 'ਚ ਸਕੋਰ ਕਿਵੇਂ ਬਣਾ ਸਕਣਗੇ।

ਮੋਰੇ ਨੇ ਕਿਹਾ, 'ਮੈਂ ਜਿੰਨੇ ਵੀ ਖਿਡਾਰੀਆਂ ਨੂੰ ਨੈਟਸ 'ਚ ਦੇਖਿਆ ਉਹ ਉਨ੍ਹਾਂ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਖਰਾਬ ਸਨ। ਨੈਟਸ 'ਚ ਉਹ ਕਦੇ ਵੀ ਪ੍ਰੈਕਟਿਕਸ ਵਰਗਾ ਕੁਝ ਕਰਦੇ ਹੀ ਨਹੀਂ ਸਨ। ਜਦੋਂ ਤੁਸੀਂ ਉਨ੍ਹਾਂ ਨੂੰ ਨੈਟਸ 'ਚ ਪ੍ਰੈਕਟਿਕਸ ਕਰਦਿਆਂ ਦੇਖਿਆ ਤੇ ਉਨ੍ਹਾਂ ਨੇ ਦੂਜੇ ਦਿਨ ਟੈਸਟ ਮੈਚ ਖੇਡਣਾ ਹੁੰਦਾ ਸੀ।'

ਉਨ੍ਹਾਂ ਕਿਹਾ, ਜਦੋਂ ਅਗਲੇ ਦਿਨ ਦੇ ਟੈਸਟ ਮੈਚ 'ਚ ਉਨ੍ਹਾਂ ਦਾ ਖੇਡ ਦੇਖਿਆ ਤਾਂ ਉਹ 99.9 ਫ਼ੀਸਦੀ ਵੱਖ ਹੁੰਦਾ ਸੀ। ਜਦੋਂ ਤੁਸੀਂ ਉਨ੍ਹਾਂ ਨੂੰ ਨੇਸਟ 'ਚ ਪ੍ਰੈਕਟਿਕਸ ਕਰਦਿਆਂ ਦੇਖਿਆ ਤਾਂ ਉਹ ਸੋਚ 'ਚ ਪੈ ਜਾਂਦੇ ਕਿ ਇਹ ਖਿਡਾਰੀ ਕੱਲ੍ਹ ਕਿਵੇਂ ਸਕੋਰ ਬਣਾਵੇਗਾ ਪਰ ਜਦੋਂ ਦੂਜੇ ਦਿਨ ਉਨ੍ਹਾਂ ਦੀ ਬੱਲੇਬਾਜ਼ੀ ਦੇਖੀ ਤੇ ਕਿਹਾ, 'ਵਾਹ ਕਿਆ ਬਾਤ ਹੈ।'

ਕਮਾਲ ਦੀ ਸੀ ਗਾਵਸਕਰ ਦੀ ਇਕਾਗਰਤਾ

ਜੋ ਭਗਵਾਨ ਨੇ ਸਭ ਤੋਂ ਬਿਹਤਰੀਨ ਤੋਹਫ਼ਾ ਸੁਨੀਲ ਗਾਵਸਕਰ ਨੂੰ ਦਿੱਤਾ ਸੀ ਉਹ ਉਨ੍ਹਾਂ ਦੀ ਇਕਾਗਰਤਾ ਸੀ। ਉਨ੍ਹਾਂ ਦੇ ਅੰਦਰ ਜਿਸ ਤਰ੍ਹਾਂ ਦੀ ਇਕਾਗਰਤਾ ਸੀ ਉਸ 'ਤੇ ਭਰੋਸਾ ਕਰਨਾ ਸਭ ਤੋਂ ਮੁਸ਼ਕਲ ਸੀ। ਇਕ ਬਾਅਦ ਜਦੋਂ ਉਹ ਆਪਣੇ ਜ਼ੋਨ 'ਚ ਚੱਲੇ ਜਾਂਦੇ ਸਨ ਤਾਂ ਫਿਰ ਉਨ੍ਹਾਂ ਦੇ ਨੇੜੇ-ਤੇੜੇ ਕੋਈ ਨਹੀਂ ਆ ਸਕਦਾ ਸੀ, ਉਹ ਕਦੇ ਵੀ ਤੁਹਾਡੀ ਨਹੀਂ ਸੁਣਦੇ ਸਨ। ਤੁਹਾਨੂੰ ਉਨ੍ਹਾਂ ਦੇ ਕੋਲ ਖੜ੍ਹੇ ਹੋ ਕੇ ਗੱਲ ਕਰਦੇ ਜਾਂ ਫਿਰ ਸਾਹਮਣੇ ਨੱਚਦੇ ਹੀ ਕਿਉਂ ਨਾ ਉਹ ਆਪਣੇ ਜ਼ੋਨ 'ਚ ਰਹਿੰਦੇ ਸਨ ਤੇ ਉਨ੍ਹਾਂ ਦਾ ਧਿਆਨ ਸਿਰਫ਼ ਕ੍ਰਿਕਟ 'ਤੇ ਰਹਿੰਦਾ ਸੀ।

ਸੁਨੀਲ ਬਹੁਤ ਹੀ ਜ਼ਿਆਦਾ ਅਨੁਸ਼ਾਸਨ 'ਚ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਭਾਰਤੀ ਟੀਮ 'ਚ ਆਇਆ ਸੀ ਤਾਂ ਅਸੀਂ ਵੈਸਟ ਜ਼ੋਨ ਲਈ ਇਕ ਨਾਲ ਕਾਫੀ ਘਰੇਲੂ ਕ੍ਰਿਕਟ ਖੇਡਿਆ ਸੀ। ਮੈਨੂੰ ਯਾਦ ਹੈ ਕਿ ਵਨਖੇਡੇ ਦਾ ਇਕ ਟੈਸਟ ਮੈਚ ਤੇ ਸੁਨੀਲ 40 ਜਾਂ 50 ਸਕੋਰ ਬਣਾ ਕੇ ਆਊਟ ਹੋ ਗਏ ਸਨ। ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਡ੍ਰੈਸਿੰਗ ਰੂਮ 'ਚ ਕੋਈ ਨਹੀਂ ਸੀ। ਹਰ ਕੋਈ ਮੈਦਾਨ ਦੇ ਕਿਸੇ ਨਾ ਕਿਸੇ ਕੋਨੇ 'ਚ ਭੱਜਦਾ ਦਿਖਾਈ ਦੇ ਰਿਹਾ ਸੀ ਤੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।

Posted By: Amita Verma