ਨਵੀਂ ਦਿੱਲੀ, ਜੇਐੱਨਐੱਨ : IPL ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਕਿੰਗਸ ਇਲੈਵਨ ਪੰਜਾਬ ਦੀ ਟੀਮ ਅੱਜ ਸੂਚੀ 'ਚ ਸਭ ਤੋਂ ਹੇਠਾਂ ਹੈ। 6 'ਚੋਂ 5 ਮੈਚ ਹਾਰ ਚੁੱਕੀ ਟੀਮ ਨੂੰ ਕੋਲਕਾਤਾ ਨਾਈਟਰਾਈਡਜ਼ਰ ਖ਼ਿਲਾਫ਼ ਆਪਣੇ ਸਭ ਤੋਂ ਮਜ਼ਬੂਤ ਪਲੇਇੰਗ ਇਲੈਵਨ ਨਾਲ ਉਤਰਨਾ ਹੋਵੇਗਾ। ਟੀਮ 'ਚ ਬਦਲਾਅ ਦੀ ਉਮੀਦ ਘੱਟ ਹੈ ਕਿਉਂਕਿ ਪਿਛਲੇ ਮੈਚ 'ਚ ਖਿਡਾਰੀਆਂ ਦਾ ਪ੍ਰਦਰਸ਼ਨ ਖਰਾਬ ਸੀ ਪਰ ਕਾਮਬੀਨੇਸ਼ਨ ਸਹੀ ਨਜ਼ਰ ਆਇਆ। ਕੋਲਕਾਤਾ ਦੀ ਟੀਮ ਜਿੱਤ ਦੀ ਪੱਟੜੀ 'ਤੇ ਹੈ ਉਹ ਬਦਲਾਅ ਨਾਲ ਉਤਰੇ ਅਜਿਹਾ ਘੱਟ ਲੱਗਦਾ ਹੈ।

ਇਕ ਬਦਲਾਅ ਜੋ ਪੰਜਾਬ ਕਰ ਸਕਦਾ ਹੈ ਉਹ ਫਲਾਪ ਚੱਲ ਰਹੇ ਗਲੇਨ ਮੈਕਸਵੈਲ ਦੀ ਜਗ੍ਹਾ ਕ੍ਰਿਸ ਗੇਲ ਨੂੰ ਮੌਕਾ ਦੇ ਸਕਦੇ ਹਨ। ਅਜਿਹੇ 'ਚ ਮਯੰਕ ਅਗਰਵਾਲ ਨੂੰ ਤੀਜੇ ਨੰਬਰ 'ਤੇ ਖੇਡਣਾ ਹੋਵੇਗਾ। ਪੰਜਾਬ ਦੀ ਓਪਨਿੰਗ 'ਚ ਕੇਐੱਲ ਰਾਹੁਲ ਤੇ ਗੇਲ ਨਜ਼ਰ ਆ ਸਕਦੇ ਹਨ। ਮਿਡਲ ਆਰਡਰ 'ਚ ਮਯੰਕ, ਮਨਦੀਪ ਤੇ ਨਿਕੋਲਸ ਪੂਰਨ ਖੇਡਦੇ ਨਜ਼ਰ ਆ ਸਕਦੇ ਹਨ।

ਗੇਂਦਬਾਜੀ 'ਚ ਮੁਹੰਮਦ ਸ਼ੰਮੀ ਨਾਲ ਅਰਸ਼ਦੀਪ ਤੇ ਵਿਲਜੋਇਨ ਨਜ਼ਰ ਆ ਸਕਦਾ ਹੈ। ਸ਼ੋਲਡਨ ਕਾਟਰੇਲ ਨੂੰ ਬਾਹਰ ਬਿਠਾਇਆ ਜਾ ਸਕਦਾ ਹੈ। ਸਪਿੱਨਰ ਦੀ ਜ਼ਿੰਮੇਵਾਰੀ ਮੁਜੀਬ ਤੇ ਰਵੀ ਬਿਸ਼ਨੋਈ ਦੇ ਹੱਥਾਂ 'ਚ ਰਹੇਗੀ।

ਕੋਲਕਾਤਾ ਦੀ ਗੱਲ ਕਰੀਏ ਤਾਂ ਓਪਨਿੰਗ ਦੀ ਜ਼ਿੰਮੇਵਾਰੀ ਸ਼ੁਭਮਨ ਤੇ ਰਾਹੁਲ ਤ੍ਰਿਪਾਠੀ ਕਰਨਗੇ। ਮਿਡਲ ਆਰਡਰ 'ਚ ਨਿਤੀਸ਼ ਰਾਣਾ, ਇਯੋਨ ਮੋਗਰਨ ਤੇ ਦਿਨੇਸ਼ ਕਾਰਤਿਕ ਹੋਣਗੇ। ਤੇਜ਼ੀ ਨਾਲ ਰਨ ਬਣਾਉਣ ਲਈ ਆਂਦ੍ਰਾ ਰਸੇਲ, ਸੁਨੀਲ ਨਰੇ ਹੋਣਗੇ। ਗੇਂਦਬਾਜੀ ਦੀ ਗੱਲ ਕਰੀਏ ਤਾਂ ਪੈਟ ਕਮਿੰਸ ਨਾਲ ਸ਼ਿਵਮ ਮਾਵੀ, ਕਮਲੇਸ਼ ਨਾਗਰਕੋਟੀ ਹੋਣਗੇ।

Posted By: Ravneet Kaur