ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨ ਕਪਿਲ ਦੇਵ ਨੂੰ ਵੀਰਵਾਰ 22 ਅਕਤੂਬਰ ਦੀ ਰਾਤ ਨੂੰ ਹਾਰਟ ਅਟੈਕ ਆਇਆ ਸੀ। ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਸਮੇਂ 'ਤੇ ਬਿਹਤਰ ਇਲਾਜ ਮਿਲਿਆ ਤੇ ਹੁਣ ਉਹ ਸਿਹਤਮੰਦ ਹੋ ਰਹੇ ਹਨ। ਭਾਰਤੀ ਟੀਮ ਦੇ ਦਿੱਗਜ ਆਲਰਾਊਂਡਰ ਕਪਿਲ ਦੇਵ ਦੇ ਦਿਲ ਦਾ ਦੌਰਾ ਪੈਣ ਨਾਲ ਜੁੜੀ ਜਾਣਕਾਰੀ ਜਿਵੇਂ ਹੀ ਸੁਰਖੀਆਂ 'ਚ ਆਈ ਤਾਂ ਭਾਰਤੀ ਕ੍ਰਿਕਟ ਭਾਈਚਾਰਾ ਉਨ੍ਹਾਂ ਦੇ ਚੰਗੇ ਸਿਹਤ ਦੀ ਕਾਮਨਾ ਕੀਤੀ ਹੈ।

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਟਵੀਟ ਕਰਦਿਆਂ ਲਿਖਿਆ, ਧਿਆਨ ਰੱਖਣਾ ਕਪਿਲ ਦੇਵ! ਜਲਦੀ ਠੀਕ ਹੋ ਜਾਵੋ ਪਾਜੀ। ਦੂਜੇ ਪਾਸੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਲਿਖਿਆ, 'ਆਓ ਇਕ ਅਰਬ ਸ਼ੁੱਭਕਾਮਨਾਵਾਂ ਤੇ ਪ੍ਰਾਰਥਨਾਵਾਂ ਕਪਿਲ ਦੇਵ ਨੂੰ ਭੇਜੀਏ। ਜਲਦੀ ਠੀਕ ਹੋ ਜਾਵੋ ਪਾਜੀ।' ਭਾਰਤੀ ਟੀਮ ਨੂੰ 1983 ਦਾ ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨ ਕਪਿਲ ਦੇਵ 61 ਸਾਲ ਦੇ ਹਨ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰਦਿਆਂ ਲਿਖਿਆ, 'ਤੁਹਾਨੂੰ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ। ਜਲਦੀ ਠੀਕ ਹੋ ਜਾਓ ਕਪਿਲ ਪਾਜੀ।' ਯੁਵਰਾਜ ਸਿੰਘ ਨੇ ਲਿਖਿਆ, 'ਪ੍ਰਿਅ ਕਪਿਲ ਪਾਜੀ! ਤੁਹਾਡੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ! ਜਲਦ ਹੀ ਠੀਕ ਹੋ ਜਾਓ ਪਾਜੀ, ਕ੍ਰਿਕਟ ਤੋਂ ਬਾਅਦ ਮੈਨੂੰ ਅਜੇ ਵੀ ਕੁਝ ਗੋਲਫਿੰਗ ਸਿੱਖਣ ਦੀ ਲੋੜ ਹੈ।' ਸੁਰੇਸ਼ ਰੈਨਾ ਨੇ ਲਿਖਿਆ, 'ਕਪਿਲ ਸਰ ਤੁਹਾਡੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਨ। ਧਿਆਨ ਰੱਖੋ ਤੇ ਭਗਵਾਨ ਦੀ ਕ੍ਰਿਪਾ ਰਹੇ।'

Posted By: Amita Verma