ਜੇਐੱਨਐੱਨ, ਨਵੀਂ ਦਿੱਲੀ : ਭਾਰਤ ਖ਼ਿਲਾਫ਼ ਇੰਗਲੈਂਡ ਦੇ ਓਪਨਰ ਜੌਨੀ ਬੇਅਰਸਟੋਅ ਨੇ 124 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਇੰਗਲੈਂਡ ਦੀ ਟੀਮ ਨੇ ਦੂਸਰੇ ਵਨਡੇ ਵਿਚ ਭਾਰਤ ਵੱਲੋਂ ਦਿੱਤੇ ਗਏ 337 ਦੌੜਾਂ ਦਾ ਟੀਚਾ ਹਾਸਲ ਕਰ ਕੇ ਜਿੱਤ ਦਰਜ ਕੀਤੀ। ਕੁਝ ਦਿਨ ਪਹਿਲਾਂ ਹੀ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਬੇਅਰਸਟੋਅ ਦੇ ਟੈਸਟ ਵਿਚ ਫਲਾਪ ਹੋਣ 'ਤੇ ਕਿਹਾ ਸੀ ਕਿ ਉਨ੍ਹਾਂ ਦੀ ਇਸ ਫਾਰਮੈਟ ਵਿਚ ਰੁਚੀ ਨਹੀਂ ਹੈ। ਹੁਣ ਇੰਗਲਿਸ਼ ਓਪਨਰ ਨੇ ਇਸ ਦਾ ਜਵਾਬ ਆਪਣੇ ਅੰਦਾਜ਼ ਵਿਚ ਦਿੱਤਾ ਹੈ।

ਸ਼ੁੱਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ 'ਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਸਰਾ ਵਨਡੇ ਖੇਡਿਆ ਗਿਆ। ਇੱਥੇ ਜੇਸਨ ਰਾਏ ਦੇ ਨਾਲ ਧਮਾਕੇਦਾਰ ਓਪਨਿੰਗ ਕਰਦੇ ਹੋਏ ਪਹਿਲਾਂ ਓਪਨਰ ਬੇਅਰਸਟੋਅ ਨੇ ਜਿੱਤ ਦੀ ਨੀਂਹ ਤਿਆਰ ਕੀਤੀ ਤੇ ਫਿਰ ਬੇਨਸਟੋਕਸ ਦੇ ਨਾਲ 175 ਦੌੜਾਂ ਦੀ ਹਿੱਸੇਦਾਰੀ ਕਰ ਕੇ ਟੀਮ ਦੀ ਜਿੱਤ ਪੱਕੀ ਕਰ ਲਈ। ਮੈਚ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਸਾਬਕਾ ਭਾਰਤੀ ਕਪਤਾਨ ਗਾਵਸਕਰ ਦੇ ਬਿਆਨ 'ਤੇ ਜਵਾਬ ਵੀ ਦਿੱਤਾ।

ਬੇਅਰਸਟੋਅ ਨੇ ਕਿਹਾ, 'ਸਭ ਤੋਂ ਪਹਿਲਾਂ ਤਾਂ, ਨਹੀਂ ਮੈਂ ਹੁਣ ਤਕ ਅਜਿਹਾ ਕੁਝ ਵੀ ਨਹੀਂ ਸੁਣਿਆ ਤੇ ਦੂਸਰੀ ਗੱਲ ਇਸ ਗੱਲ ਨੂੰ ਜਾਣਨ ਵਿਚ ਦਿਲਚਸਪੀ ਰੱਖਾਂਗਾ ਕਿ ਆਖ਼ਰ ਕੋਈ ਬਿਨਾਂ ਮੇਰੇ ਨਾਲ ਗੱਲ ਕੀਤੇ ਮੇਰੇ ਨਾਲ ਸੰਪਰਕ ਕੀਤੇ ਅਜਿਹੀ ਰਾਏ ਕਿਵੇਂ ਕਾਇਮ ਕਰ ਸਕਦਾ ਹਾਂ। ਕਿਉਂਕਿ ਮੇਰੇ ਅਤੇ ਉਨ੍ਹਾਂ ਦੇ ਵਿਚਕਾਰ ਹੁਣ ਤਕ ਤਾਂ ਕਿਸੇ ਤਰ੍ਹਾਂ ਨਾਲ ਕੋਈ ਵੀ ਗੱਲ ਚੀਜ਼ ਨਹੀਂ ਹੋਈ ਹੈ।'

ਉਨ੍ਹਾਂ ਅੱਗੇ ਕਿਹਾ, 'ਤਾਂ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਮੈਨੂੰ ਕਦੀ ਵੀ ਫੋਨ ਕਰਨ ਲਈ ਫ੍ਰੀ ਹਨ। ਉਨ੍ਹਾਂ ਦਾ ਸਵਾਗਤ ਹੈ, ਮੈਂ ਟੈਸਟ ਕ੍ਰਿਕਟ 'ਚ ਬਿਹਤਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹਾਂਗਾ ਤੇ ਹਾਂ ਮੈਂ ਟੈਸਟ ਕ੍ਰਿਕਟ 'ਚ ਹੋਰ ਬਿਹਤਰ ਕਰਦੇ ਹੋਏ ਇਸ ਦਾ ਮਜ਼ਾ ਉਠਾਉਣਾ ਚਾਹੁੰਗਾ। ਜਿਵੇਂ ਕਿ ਮੈਂ ਕਿਹਾ, ਮੇਰਾ ਫੋਨ ਆਨ ਹੈ, ਜੇਕਰ ਉਹ ਚਾਹੁੰਦੇ ਹਨ ਤਾਂ ਮੈਨੂੰ ਫੋਨ ਕਰ ਸਕਦੇ ਹੋ ਜਾਂ ਫਿਰ ਮੈਸੇਜ ਕਰੋ।'

Posted By: Seema Anand