ਨਵੀਂ ਦਿੱਲੀ, ਜੇਐੱਨਐੱਨ : ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੇ ਤੇਜ਼ ਗੇਦਬਾਜ਼ ਹਨ ਤੇ ਬੇਹੱਦ ਘੱਟ ਸਮੇਂ 'ਚ ਉਨ੍ਹਾਂ ਨੇ ਕ੍ਰਿਕਟ ਦੇ ਤਿੰਨਾਂ ਫਾਰਮੇਟ 'ਚ ਆਪਣੀ ਯੋਗਤਾ ਸਾਬਤ ਕੀਤੀ ਹੈ। ਬੁਮਰਾਹ ਆਪਣੀ ਸਟੀਕ ਯਾਰਕਰ ਤੇ ਵੱਖ ਗੇਂਦਬਾਜ਼ੀ ਐਕਸ਼ਨ ਲਈ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਨੂੰ ਲੈ ਕੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਦਾ ਕਹਿਣਾ ਹੈ ਕਿ ਟੀਮ ਇੰਡੀਆ ਦੇ ਇਸ ਤੇਜ਼ ਗੇਂਦਬਾਜ਼ ਦਾ ਕ੍ਰਿਕਟ ਕਰੀਅਰ ਜ਼ਿਆਦਾ ਲੰਬਾ ਨਹੀਂ ਚੱਲਣ ਵਾਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੁਮਰਾਹ ਦਾ ਗੇਂਦਬਾਜ਼ ਐਕਸ਼ਨ ਇਸ ਤਰ੍ਹਾਂ ਦਾ ਹੈ ਜਿਸ 'ਚ ਜ਼ਖ਼ਮੀ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

ਸ਼ੋਏਬ ਅਖਤਰ ਨੇ ਸਾਬਕਾ ਭਾਰਤੀ ਓਪਨਰ ਬੱਲੇਬਾਜ਼ ਆਕਾਸ਼ ਚੋਪੜਾ ਦੇ ਨਾਲ ਯੂਟਿਊਬ ਚੈਨਲ ਅਕਾਸ਼ਵਾਣੀ 'ਤੇ ਤੇਜ਼ ਗੇਂਦਬਾਜ਼ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ ਨਾਲ ਹੀ ਨਾਲ ਉਨ੍ਹਾਂ ਨੇ ਗੇਂਦਬਾਜ਼ੀ ਨਾਲ ਜੁੜੇ ਕਈ ਹੋਰ ਮਹੱਤਵਪੂਰਨ ਪਹਿਲੂਆਂ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਜਸਪ੍ਰੀਤ ਬੁਮਰਾਹ ਕਾਫੀ ਫੋਕਸਡ ਤੇ ਸਖ਼ਤ ਮਿਹਨਤ ਕਰਨ ਵਾਲੇ ਗੇਂਦਬਾਜ਼ ਹਨ। ਇਹ ਉਨ੍ਹਾਂ ਦੀ ਹਿੰਮਤ ਹੈ ਕਿ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ ਆਪਣੀ ਸਮਰੱਥਾ ਦਿਖਾਈ ਹੈ ਤੇ ਉਹ ਆਪਣੀ ਗੇਮ ਨਾਲ ਪੂਰਾ ਨਿਆਂ ਕਰਦੇ ਹਨ। ਉਨ੍ਹਾਂ ਵੱਲੋਂ ਪ੍ਰਤਿਭਾਸ਼ਾਲੀ ਗੇਂਦਬਾਜ਼ ਸਦੀਆਂ 'ਚ ਸਾਹਮਣੇ ਆਉਂਦਾ ਹੈ। ਅਜਿਹੇ 'ਚ ਭਾਰਤੀ ਟੀਮ ਮੈਨੇਜਮੈਂਟ ਨੂੰ ਉਨ੍ਹਾਂ ਨੂੰ ਸਹੀ ਤਰ੍ਹਾਂ ਨਾਲ ਮੈਨੇਜ ਕਰਨ ਦੀ ਜ਼ਰੂਰਤ ਹੈ।

ਸ਼ੋਏਬ ਅਖਤਰ ਨੇ ਸ਼ਮੀ ਦੀ ਗੇਂਦਬਾਜ਼ੀ ਐਕਸ਼ਨ ਬਾਰੇ ਕਿਹਾ ਕਿ ਉਨ੍ਹਾਂ ਦੇ ਸਰੀਰ ਦਾ ਉੱਪਰੀ ਹਿੱਸਾ ਸ਼ਾਨਦਾਰ ਹੈ। ਉਨ੍ਹਾਂ ਦੇ ਨਾਲ ਇੰਜਰੀ ਦੇ ਜੋ ਮੌਕੇ ਹਨ ਉਹ ਉਨ੍ਹਾਂ ਦੇ ਸਰੀਰ ਦਾ ਹੇਠਲੇ ਹਿੱਸੇ 'ਚ ਹਨ। ਉਨ੍ਹਾਂ ਨੇ ਕਿਹਾ ਉਹ ਸਮਾਰਟ

ਗੇਂਦਬਾਜ਼ ਹਨ ਤੇ ਜੇਕਰ ਉਹ ਆਪਣੇ ਸਰੀਰ ਨੂੰ ਮਜ਼ਬੂਤ ਰੱਖਣਗੇ ਤਾਂ ਫਿੱਟ ਰਹਿਣਗੇ।

Posted By: Ravneet Kaur