style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਜ਼ਿਲ੍ਹਾ ਪੁਲਿਸ ਦੇ ਸਪੈਸ਼ਲ ਸਟਾਫ ਨੇ ਅਰੁਣ ਜੇਤਲੀ ਸਟੇਡੀਅਮ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 14ਵੇਂ ਸੈਸ਼ਨ ਦੇ ਮੈਚ ਦੌਰਾਨ ਦੋ ਬੁਕੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਦੋਵੇਂ ਫਰਜ਼ੀ ਕਾਰਡ 'ਤੇ ਦੋ ਮਈ ਨੂੰ ਹੋਏ ਮੈਚ ਵਿਚਾਲੇ ਸਟੇਡੀਅਮ ਵਿਚ ਦਾਖ਼ਲ ਹੋਏ ਸਨ। ਇਸ ਦੌਰਾਨ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਾ ਮੈਚ ਚੱਲ ਰਿਹਾ ਸੀ।

ਪੁਲਿਸ ਨੇ ਦੋਵਾਂ ਦੀ ਪਛਾਣ ਕ੍ਰਿਸ਼ਨ ਗਰਗ ਤੇ ਮਨੀਸ਼ ਕੰਸਲ ਦੇ ਰੂਪ ਵਿਚ ਕੀਤੀ ਹੈ। ਗਿ੍ਫ਼ਤਾਰ ਕੀਤੇ ਗਏ ਦੋਵਾਂ ਲੋਕਾਂ ਵਿਚੋਂ ਕ੍ਰਿਸ਼ਨ ਗਰਗ ਦਿੱਲੀ ਦੇ ਸਵਰੂਪ ਨਗਰ ਦਾ ਰਹਿਣ ਵਾਲਾ ਹੈ ਜਦਕਿ ਮਨੀਸ਼ ਕੰਸਲ ਪੰਜਾਬ ਦੇ ਜਲੰਧਰ ਮੌਜੂਦ ਗਗਨ ਵਿਹਾਰ ਦਾ ਰਹਿਣ ਵਾਲਾ ਹੈ। ਇਸ ਪੂਰੇ ਮਾਮਲੇ ਵਿਚ ਵਿਸਥਾਰਤ ਜਾਂਚ ਲਈ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜਾਂਚ ਸ਼ੁਰੂ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਇਕ ਵੱਡੇ ਗਿਰੋਹ ਨਾਲ ਜੁੜਿਆ ਹੋਇਆ ਹੋ ਸਕਦਾ ਹੈ। ਮੈਚ ਫਿਕਸ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਹਾਲਾਂਕਿ ਅਜੇ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਜਾਂਚ ਵਿਚ ਰੁੱਝੇ ਹੋਏ ਹਨ।