ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦਾ ਮੰਨਣਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਨੇ ਟੈਸਟ ਕ੍ਰਿਕਟ ਨੂੰ ਹੋਰ ਅੱਗੇ ਲਿਜਾਣ ਦਾ ਕੰਮ ਕੀਤਾ ਹੈ। ਕੀਵੀ ਟੀਮ 18 ਜੂਨ ਨੂੰ ਸਾਊਥੈਂਪਟਨ 'ਚ ਭਾਰਤ ਖ਼ਿਲਾਫ਼ ਇਸ ਦੇ ਫਾਈਨਲ 'ਚ ਭਿੜੇਗੀ। ਅਜਿਹੇ 'ਚ ਉਹ ਵਿਰਾਟ ਕੋਹਲੀ ਨਾਲ ਮੈਦਾਨ 'ਤੇ ਉਤਰਨ ਅਤੇ ਟਾਸ ਕਰਨ ਪ੍ਰਤੀ ਕਾਫੀ ਰੋਮਾਂਚਕ ਹਨ। ਕੇਨ ਵਿਲੀਅਮਸਨ ਨਾਲ ਅਭਿਸ਼ੇਕ ਤਿ੍ਪਾਠੀ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਭਾਰਤ ਖ਼ਿਲਾਫ਼ ਡਬਲਯੂਟੀਸੀ ਦਾ ਫਾਈਨਲ ਖੇਡਣ ਬਾਰੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?

-ਹਾਂ ਡਬਲਯੂਟੀਸੀ ਫਾਈਨਲ ਤੋਂ ਪਹਿਲਾਂ ਇੰਗਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਅਹਿਮ ਸੀਰੀਜ਼ ਹੈ ਪਰ ਅੰਤ 'ਚ ਡਬਲਯੂਟੀਸੀ ਫਾਈਨਲ ਅਹਿਮ ਹੈ ਕਿਉਂਕਿ 'ਚ ਇਸ 'ਚ ਸ਼ਾਮਲ ਹੋਣ ਦਾ ਮੌਕਾ ਮਿਲਣ 'ਚ ਲੰਬੇ ਸਮਾਂ ਲੱਗਾ ਹੈ। ਖਿਡਾਰੀ ਇਸ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ।

-ਨਿਊਜ਼ੀਲੈਂਡ ਲਈ ਡਬਲਯੂਟੀਸੀ ਫਾਈਨਲ ਜਿੱਤਣ ਦਾ ਕੀ ਮਤਲਬ ਹੋਵੇਗਾ?

-ਮੈਨੂੁੰ ਲੱਗਦਾ ਹੈ ਕਿ ਮੁਕਾਬਲੇ 'ਚ ਕੁਝ ਚੰਗੀਆਂ ਚੀਜ਼ਾਂ ਜੋੜੀਆਂ ਗਈਆਂ ਅਤੇ ਸਾਡੇ ਲਈ ਖ਼ੁਦ ਨੂੰ ਉਸ ਹਾਲਾਤ 'ਚ ਦੇਖਣਾ ਬਹੁਤ ਚੰਗਾ ਸਾਬਤ ਹੋਇਆ, ਜਿਸ ਕਾਰਨ ਅਸੀਂ ਫਾਈਨਲ 'ਚ ਹਾਂ। ਇਹ ਰੋਮਾਂਚਕ ਹੈ। ਅਸੀਂ ਅੱਗੇ ਵੱਲ ਦੇਖ ਰਹੇ ਹਾਂ ਤੇ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਦੁਨੀਆ ਦੀ ਚੋਟੀ ਦੀ ਰੈਂਕਿੰਗ ਦੀ ਟੀਮ ਬਣਨ ਜਾ ਰਹੇ ਹੋਵਾਂਗੇ। ਅਸੀਂ ਜਾਣਦੇ ਹਾਂ ਵਿਰੋਧੀ ਟੀਮ ਕਿੰਨੀ ਮਜ਼ਬੂਤ ਹੈ ਤੇ ਉਨ੍ਹਾਂ ਖ਼ਿਲਾਫ਼ ਖੇਡਣਾ ਰੋਮਾਂਚਕ ਹੋਵੇਗਾ।

-ਕੀ ਤੁਹਾਨੂੰ ਲੱਗਦਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੇ ਟੈਸਟ ਕ੍ਰਿਕਟ ਦੀ ਲੰਬੀ ਉਮਰ ਨੂੰ ਪੱਕਾ ਕਰਨ 'ਚ ਮਦਦ ਕੀਤੀ ਹੈ?

-ਹਾਂ, ਇਹ ਸਪੱਸ਼ਟ ਤੌਰ 'ਤੇ ਟੈਸਟ ਚੈਂਪੀਅਨਸ਼ਿਪ ਦੇ ਟੂਰਨਾਮੈਂਟ ਢਾਂਚੇ ਦੇ ਪਿੱਛੇ ਦਾ ਵਿਚਾਰ ਹੈ ਤੇ ਅੰਕਾਂ ਨੂੰ ਜੋੜਨ ਅਤੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਖੇਡ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਸੰਕਟ ਦੇ ਸਮੇਂ ਦੀ ਗੱਲ ਆਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਾਈਨਲ 'ਚ ਟੀਮਾਂ ਨੂੰ ਪੱਕਾ ਕਰਨ ਲਈ ਕਿਸ ਤਰ੍ਹਾਂ ਦੇ ਸਮੀਕਰਨ ਬਣਾਏ ਗਏ। ਉਮੀਦ ਹੈ ਕਿ ਇਸ ਨਾਲ ਲੋਕਾਂ 'ਚ ਦਿਲਚਸਪੀ ਪੈਦਾ ਹੋਈ ਹੈ ਤੇ ਉਨ੍ਹਾਂ ਨੇ ਟੈਸਟ ਕ੍ਰਿਕਟ ਦਾ ਮਜ਼ਾ ਲਿਆ ਹੈ। ਇਸ ਨੇ ਟੈਸਟ ਕ੍ਰਿਕਟ 'ਚ ਇਕ ਚੰਗਾ ਤੱਤ ਜੋੜਿਆ ਹੈ।

-ਤੁਸੀਂ ਇਸ ਵੱਡੇ ਮੰਚ 'ਤੇ ਵਿਰਾਟ ਕੋਹਲੀ ਪ੍ਰਤੀ ਕਿੰਨਾ ਉਤਸੁਕ ਹੋ?

-ਹਾਂ, ਇਹ ਔਖੀ ਸਥਿਤੀ ਹੈ। ਇਨ੍ਹਾਂ ਸਾਲਾਂ 'ਚ ਅਸੀਂ ਕਈ ਵੱਖ-ਵੱਖ ਪੱਧਰਾਂ ਤੇ ਮੁਕਾਬਲਿਆਂ 'ਚ ਇਕ-ਦੂਜੇ ਖ਼ਿਲਾਫ਼ ਖੇਡੇ ਹਾਂ ਤੇ ਇਕ-ਦੂਜੇ ਨੂੁੰ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਲਈ ਮੈਦਾਨ 'ਤੇ ਇਕੱਠਿਆਂ ਉਤਰਨਾ, ਟਾਸ ਕਰਨਾ ਅਤੇ ਪਹਿਲੇ ਡਬਲਯੂਟੀਸੀ ਫਾਈਨਲ 'ਚ ਇਕ-ਦੂਜੇ ਨੂੰ ਮਿਲਣਾ ਕਾਫੀ ਸ਼ਾਨਦਾਰ ਹੋਵੇਗਾ।

-ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ਮੈਦਾਨ ਦੇਖ ਕੇ ਕੀ ਲੱਗਦਾ ਹੈ?

-ਮੈਂ ਫਿਲਹਾਲ ਟੀਮ ਨੂੰ ਨਹੀਂ ਜਾਣਦਾ, ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ। ਅਸੀਂ ਹੁਣ ਤਕ ਜੋ ਦੇਖਿਆ ਹੈ ਕਿ ਹਰ ਦਿਨ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਇਮਾਨਦਾਰੀ ਨਾਲ ਕਹਾਂ ਤਾਂ ਬੱਸ ਅਸੀਂ ਵੱਖ-ਵੱਖ ਹਾਲਾਤਾਂ 'ਚ ਡਿਊਕ ਦਾ ਸਾਹਮਣਾ ਕਰਨ ਦਾ ਕੁਝ ਤਜਰਬਾ ਹਾਸਲ ਕਰ ਰਹੇ ਹਾਂ।

-ਮੈਚ ਦੇ ਸਥਾਨ ਬਾਰੇ ਕੀ ਸ਼ਾਨਦਾਰ ਹੈ ਤੇ ਕੁਝ ਪ੍ਰਸ਼ੰਸਕਾਂ ਦਾ ਹੋਣਾ ਵੀ ਚੰਗਾ ਹੈ?

-ਇਹ ਸਹੀ ਹੈ। ਕੁਝ ਪ੍ਰਸ਼ੰਸਕਾਂ ਦਾ ਹੋਣਾ ਰੋਮਾਂਚਕ ਹੈ। ਹਾਂ ਇਹ ਸ਼ਾਨਦਾਰ ਮੈਦਾਨ ਅਤੇ ਸ਼ਾਨਦਾਰ ਸਥਾਨ ਹੈ ਤੇ ਜਿੱਥੋਂ ਤਕ ਮੇਰਾ ਨਿੱਜੀ ਤਜਰਬਾ ਹੈ, ਮੈਂ ਇੱਥੇ ਕੁਝ ਮੈਚ ਵੀ ਖੇਡੇ ਹਨ ਪਰ ਲਾਲ ਗੇਂਦ ਦਾ ਕੋਈ ਮੈਚ ਨਹੀਂ ਖੇਡਿਆ। ਇਸ ਦੇਸ਼ 'ਚ ਹਰ ਜਗ੍ਹਾ ਦਾ ਇਕ ਅਨੋਖਾ ਮਾਹੌਲ ਹੈ।

-ਭਾਰਤੀ ਗੇਂਦਬਾਜ਼ੀ ਬਾਰੇ ਕੀ ਕਹੋਗੇ?

-ਹਾਂ, ਉਨ੍ਹਾਂ ਕੋਲ ਸ਼ਾਨਦਾਰ ਗੇਂਦਬਾਜ਼ ਹਨ। ਪੱਕੇ ਤੌਰ 'ਤੇ ਉਹ ਬਿਹਤਰੀਨ ਟੀਮ ਹੈ। ਹਾਲਾਂਕਿ, ਅਸੀਂ ਉਨਵਾਂ ਦੀ ਗਹਿਰਾਈ ਦੇਖੀ ਹੈ। ਭਾਰਤ ਦੀ ਤੇਜ਼ ਤੇ ਸਪਿੰਨ ਗੇਂਦਬਾਜ਼ੀ 'ਚ ਕਾਫੀ ਤਾਕਤ ਹੈ।

-ਵੈਗਨਰ ਦੀ ਭੂਮਿਕਾ ਬਾਰੇ ਕੀ ਕਹੋਗੇ?

-ਹਾਂ ਉਹ ਕਈ ਸਾਲਾਂ ਤੋਂ ਸਾਡੀ ਟੀਮ ਦਾ ਅਹਿਮ ਹਿੱਸਾ ਰਹੇ ਹਨ ਅਤੇ ਉਨ੍ਹਾਂ ਦੀ ਭੂਮਿਕਾ ਅਹਿਮ ਹੈ ਤੇ ਪੱਕੇ ਤੌਰ 'ਤੇ ਹੋਰਨਾਂ ਗੇਂਦਬਾਜ਼ਾਂ ਤੋਂ ਵੱਖ ਹਨ। ਲੰਬੇ ਸਪੈਲ ਅਤੇ ਲੰਬੇ ਸਮੇਂ ਤਕ ਦਬਾਅ ਬਣਾਈ ਰੱਖਣ ਦੀ ਉਨ੍ਹਾਂ ਸਮਰੱਥਾ ਅਜਿਹੀ ਹੈ ਜਿਸ ਨੇ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਏਨਾ ਸਫਲ ਬਣਾਇਆ ਹੈ। ਉਨ੍ਹਾਂ ਨੂੰ ਨਾਲ ਰੱਖਣਾ ਹਮੇਸ਼ਾ ਚੰਗਾ ਹੁੰਦਾ ਹੈ।