ਲੰਡਨ (ਪੀਟੀਆਈ) : ਇੰਗਲੈਂਡ ਦੇ ਆਈਪੀਐੱਲ ਕ੍ਰਿਕਟਰਾਂ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚ ਥਾਂ ਮਿਲਣਾ ਮੁਸ਼ਕਲ ਹੈ ਕਿਉਂਕਿ ਬੋਰਡ ਅਭਿਆਸ ਤੋਂ ਬਿਨਾਂ ਉਨ੍ਹਾਂ ਨੂੰ ਕੁਆਰੰਟਾਈਨ ਤੋਂ ਸਿੱਧਾ ਟੈਸਟ ਖੇਡਣ ਨਹੀਂ ਉਤਾਰਨਾ ਚਾਹੁੰਦਾ। ਇਸ ਦੇ ਮਾਅਨੇ ਹਨ ਕਿ ਜੋਸ ਬਟਲਰ, ਜਾਨੀ ਬੇਰਸਟੋ, ਕ੍ਰਿਸ ਵੋਕਸ, ਸੈਮ ਕੁਰਨ ਤੇ ਮੋਇਨ ਅਲੀ ਵਰਗੇ ਖਿਡਾਰੀ ਦੋ ਜੂਨ ਤੋਂ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਨਹੀਂ ਖੇਡ ਸਕਣਗੇ। ਉਨ੍ਹਾਂ ਦਾ ਕੁਆਰੰਟਾਈਨ ਇਸ ਹਫ਼ਤੇ ਦੇ ਆਖ਼ਰ 'ਚ ਖ਼ਤਮ ਹੋਵੇਗਾ ਜਦਕਿ ਲਾਰਡਜ਼ 'ਤੇ ਪਹਿਲਾ ਟੈਸਟ ਸ਼ੁਰੂ ਹੋਣ ਵਿਚ ਦੋ ਹਫ਼ਤੇ ਹੀ ਬਚੇ ਹਨ। ਇਸ ਦੇ ਮਾਅਨੇ ਹਨ ਕਿ ਓਲੀ ਰਾਬਿਨਸਨ, ਕ੍ਰੇਗ ਓਵਰਟਨ ਤੇ ਜੇਮਜ਼ ਬਰਾਸੇ ਵਰਗੇ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ।