ਨਵੀਂ ਦਿੱਲੀ (ਰਾਇਟਰ) : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਆਈਸੋਲੇਸ਼ਨ ਬੈਟਿੰਗ ਦਾ ਆਪਣਾ ਵੀਡੀਓ ਸਾਂਝਾ ਕੀਤਾ। ਸਮਿਥ ਇਸ ਕਸਰਤ ਰਾਹੀਂ ਹੈਂਡ-ਆਈ ਕੋਆਰਡੀਨੇਸ਼ਨ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ ਵਿਚ ਸ਼ਾਮਲ ਸਮਿਥ ਖਾਲੀ ਸਮੇਂ ਵਿਚ ਵੀ ਆਪਣੇ ਹੁਨਰ ਨੂੰ ਨਿਖਾਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਮਿਥ ਟੈਨਿਸ ਬਾਲ ਨੂੰ ਬੱਲੇ ਨਾਲ ਲਗਾਤਾਰ ਦੀਵਾਰ 'ਤੇ ਮਾਰ ਰਹੇ ਹਨ। ਸਮਿਥ ਨੇ ਇਸ ਨਾਲ ਕੈਪਸ਼ਨ ਦਿੱਤੀ ਹੈ ਕਿ ਥੋੜ੍ਹਾ ਬਹੁਤ ਅਭਿਆਸ ਜਿਸ ਨਾਲ ਅੱਖਾਂ ਤੇ ਹੱਥਾਂ ਦਾ ਤਾਲਮੇਲ ਬਣਿਆ ਰਹੇ।