ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਹਾਲ ਹੀ 'ਚ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ਾਨਦਾਰ ਪਾਰਟੀ ਆਰਗੇਨਾਈਜ਼ ਕੀਤੀ ਜਿਸ ਦੀ ਵੀਡੀਓ ਤੇ ਤਸਵੀਰਾਂ ਵੀ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਵੀਡੀਓ ਤੇ ਤਸਵੀਰਾਂ ਦੇਖ ਕੇ ਲੱਗ ਰਿਹਾ ਹੈ ਕਿ ਇਹ ਇਕ ਤਰ੍ਹਾਂ ਨਾਲ ਪ੍ਰਾਈਵੇਟ ਪਾਰਟੀ ਸੀ ਜਿਸ 'ਚ ਸਿਰਫ਼ ਯੁਵਰਾਜ ਤੇ ਹੇਜ਼ਲ ਦੇ ਕਰੀਬੀ ਹੀ ਸ਼ਾਮਲ ਹੋਏ ਸਨ। ਵੀਡੀਓ ਤੇ ਤਸਵੀਰਾਂ 'ਚ ਕੋਈ ਨਜ਼ਰ ਨਹੀਂ ਆ ਰਿਹਾ ਹੈ ਬੱਸ ਦੋਵਾਂ ਦੇ ਦੋਸਤਾਂ ਦੀਆਂ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

ਯੁਵਰਾਜ ਤੇ ਹੇਜ਼ਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਿਚਕਾਰ ਅਦਾਕਾਰਾ ਨੂੰ ਲੈ ਕੇ ਇਕ ਚਰਚਾ ਸ਼ੁਰੂ ਹੋ ਗਈ ਹੈ। ਯੁਵਰਾਜ ਲਈ ਸ਼ੇਅਰ ਕੀਤੇ ਗਏ ਵੀਡੀਓ ਨੂੰ ਤੇ ਤਸਵੀਰਾਂ ਨੂੰ ਦੇਖ ਕੇ ਲੋਕਾਂ ਇਹ ਅੰਦਾਜ਼ਾ ਲੱਗਾ ਰਹੇ ਹਨ ਕਿ ਹੇਜ਼ਲ ਪ੍ਰੈਗਨੇਂਟ ਹੈ। ਇਨ੍ਹਾਂ ਤਸਵੀਰਾਂ ਚ ਯੁਵਰਾਜ ਬਲਿਊ ਕਲਰ ਦੀ ਟੀ ਸ਼ਰਟ ਚ ਨਜ਼ਰ ਆ ਰਹੇ ਹਨ, ਜਦਕਿ ਹੇਜ਼ਲ ਨੇ ਬਲਿਊ ਕਲਰ ਦੀ ਫਲੋਰ ਲੈਂਥ ਡਰੈਸ ਪਾਈ ਹੋਈ ਹੈ।

ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਹੇਜ਼ਲ ਯੁਵਰਾਜ ਨਾਲ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹੇਜ਼ਲ ਦਾ ਵਜ਼ਨ ਵੀ ਕਾਫੀ ਵੱਧ ਗਿਆ ਹੈ, ਜਿਸ ਕਾਰਨ ਤੋਂ ਲੋਕ ਇਹ ਅੰਦਾਜ਼ਾ ਲੱਗਾ ਰਹੇ ਹਨ ਕਿ ਉਹ ਪ੍ਰੈਗਨੈਂਟ ਹੈ। ਬਲਕਿ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਹੇਜ਼ਲ ਕੇਕ ਕਟਿੰਗ ਕਰਨ ਲਈ ਝੁਕਦੀ ਹੈ ਤਾਂ ਉਨ੍ਹਾਂ ਦਾ ਢਿੱਡ ਥੋੜ੍ਹਿਆ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਪਰ ਹੁਣ ਤਕ ਇਸ ਬਾਰੇ 'ਚ ਨਾ ਤਾਂ ਯੁਵਰਾਜ ਵੱਲੋਂ ਤੇ ਨਾ ਹੀ ਹੇਜ਼ਲ ਵੱਲੋਂ ਕੋਈ ਅਨਾਊਸਮੈਂਟ ਆਈ ਹੈ।

Posted By: Amita Verma