ਜੇਐੱਨਐੱਨ, ਨਵੀਂ ਦਿੱਲੀ : IPL 2020: ਇੰਡੀਅਨ ਪ੍ਰੀਮਿਅਰ ਲੀਗ ਯਾਨੀ ਆਈਪੀਐੱਲ ਨੂੰ ਭਾਰਤ 'ਚ ਕ੍ਰਿਕਟ ਦਾ ਤਿਉਹਾਰ ਕਿਹਾ ਜਾਂਦਾ ਹੈ। ਹਰ ਸਾਲ ਆਯੋਜਿਤ ਹੋਣ ਵਾਲੇ ਇਸ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਦੇ ਅਗਲੇ ਸੀਜ਼ਨ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਟੀਮ ਆਪਣੇ ਖਿਡਾਰੀਆਂ ਦੀ ਅਦਲਾ-ਬਦਲੀ ਦੇ ਨਾਲ-ਨਾਲ ਕੋਚ ਤੇ ਸਪੋਰਟ ਸਟਾਫ ਦਾ ਚੋਣ ਕਰਨ 'ਚ ਲੱਗੀ ਹੈ। ਖ਼ਬਰ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਕ ਇਸ ਟੂਰਨਾਮੈਂਟ ਨੂੰ ਹੋਰ ਵੱਡਾ ਕਰਨ ਵਾਲੇ ਹਨ।

ਦਰਅਸਲ, ਦੁਨੀਆ ਸਭ ਤੋਂ ਮਹਿੰਗੇ ਕ੍ਰਿਕਟ ਲੀਗ ਬਣ ਚੁੱਕੇ ਆਈਪੀਐੱਲ ਦਾ ਆਯੋਜਨ ਭਾਰਤ 'ਚ ਹਰ ਸਾਲ ਕਰੀਬ 45 ਦਿਨ ਹੁੰਦਾ ਹੈ, ਪਰ ਇਸ ਵਾਰ ਇਸ ਨੂੰ ਹੋਰ ਵਧਾਇਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਚਾਹੁੰਦੀ ਹੈ ਕਿ ਹੁਣ ਆਈਪੀਐੱਲ 'ਚ ਜ਼ਿਆਦਾ ਤੋਂ ਜ਼ਿਆਦਾ ਮੈਚ ਰਾਤ 'ਚ ਹੋਣ। ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਸਾਰੀਆਂ ਟੀਮਾਂ ਸਿਰਫ ਇਕ-ਇਕ ਮੈਚ ਦਿਨ 'ਚ ਖੇਡੇ, ਜੋ ਵੀਕੈਂਡ 'ਤੇ ਹੋਵੇ ਤੇ ਬਾਕੀ ਸਾਰੇ ਮੈਚ ਰਾਤ 'ਚ ਹੋਣ।

60 ਦਿਨਾਂ ਤਕ ਚਲੇਗਾ ਆਈਪੀਐੱਲ ਟੂਰਨਾਮੈਂਟ

IPL ਦੀ Governing Council ਨੇ ਟੂਰਨਾਮੈਂਟ ਨੂੰ ਲੈ ਕੇ ਇਕ ਪ੍ਰਸਤਾਵ ਰੱਖਿਆ ਹੈ ਜੋ ਕਿ ਟੂਰਨਾਮੈਂਟ 45 ਦਿਨ ਚਲਦਾ ਸੀ ਉਹ 60 ਦਿਨ ਤਕ ਚਲਣਾ ਚਾਹੀਦਾ। ਇਸ ਵਾਰ ਆਈਪੀਐੱਲ 1 ਅਪ੍ਰੈਲ 2020 ਤੋਂ 30 ਮਈ 2020 ਤਕ ਚੱਲ ਸਕਦਾ ਹੈ। ਆਈਪੀਐੱਲ ਦੇ ਅਗਲੇ ਸੀਜ਼ਨ ਲਈ 19 ਦਸੰਬਰ ਨੂੰ ਕੋਲਕਾਤਾ 'ਚ ਆਕਸ਼ਨ ਹੋਣਾ ਹੈ। ਹਾਲਾਂਕਿ, ਟੂਰਨਾਮੈਂਟ ਕਦੋਂ ਤੋਂ ਕਦੋਂ ਖੇਡਿਆ ਜਾਵੇਗਾ, ਇਸ ਦਾ ਅਧਿਕਾਰਤ ਐਲਾਨ ਅਜੇ ਹੋਣਾ ਬਾਕੀ ਹੈ।

Posted By: Amita Verma