ਨਵੀਂ ਦਿੱਲੀ (ਆਈਏਐੱਨਐੱਸ) : ਆਈਪੀਐੱਲ ਫਰੈਂਚਾਈਜ਼ੀਆਂ ਨੂੰ ਅਜੇ ਵੀ ਗਵਰਨਿੰਗ ਕੌਂਸਲ ਤੋਂ ਲੀਗ ਦੇ 13ਵੇਂ ਐਡੀਸ਼ਨ ਨੂੰ ਲੈ ਕੇ ਹੋਣ ਵਾਲੀ ਅਧਿਕਾਰਕਤ ਮੀਟਿੰਗ ਦੀ ਤਰੀਕ ਦੀ ਉਡੀਕ ਹੈ। ਟੀਮਾਂ ਹਾਲਾਂਕਿ ਇਸ ਗੱਲ ਨਾਲ ਖ਼ੁਸ਼ ਹਨ ਕਿ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ ਤੇ ਟੀਮਾਂ ਹੁਣ ਆਪਣੀਆਂ ਤਿਆਰੀਆਂ ਨੂੰ ਖ਼ਤਮ ਕਰਨ ਦੇ ਆਖ਼ਰੀ ਪੜਾਅ ਵਿਚ ਹਨ।

ਫਰੈਂਚਾਈਜ਼ੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਵਰਿਨੰਗ ਕੌਂਸਲ ਨੇ ਅਜੇ ਤਕ ਮੀਟਿੰਗ ਬਾਰੇ ਨਹੀਂ ਦੱਸਿਆ ਹੈ ਪਰ ਫਰੈਂਚਾਈਜ਼ੀਆਂ ਨੂੰ ਸਰਕਾਰ ਦੀ ਮਨਜ਼ੂਰੀ ਬਾਰੇ ਸੂਚਨਾ ਦੇ ਦਿੱਤੀ ਗਈ ਹੈ।

ਅਧਿਕਾਰੀ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਨਾਲ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਅਸੀਂ ਇਹ ਜਾਣ ਕੇ ਖ਼ੁਸ਼ ਹਾਂ ਕਿ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਹੁਣ ਅਸੀਂ ਤਿਆਰੀਆਂ ਨੂੰ ਖ਼ਤਮ ਕਰਨ ਦੇ ਆਖ਼ਰੀ ਪੜਾਅ ਵਿਚ ਹਾਂ। ਅਸੀਂ ਆਪਣੀ ਵੀਜ਼ਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਜਦ ਟੀਮ ਯੂਏਈ ਪੁੱਜੇਗੀ ਤਾਂ ਹੋਟਲ, ਆਵਾਜਾਈ ਏਜੰਸੀ ਦਾ ਵੀ ਇੰਤਜ਼ਾਮ ਹੋ ਜਾਵੇਗਾ। ਉਮੀਦ ਹੈ ਕਿ ਸਾਡੀ ਮੀਟਿੰਗ ਜਲਦੀ ਹੋਵੇਗੀ ਤੇ ਸਟੈਂਡਰਡ ਆਪ੍ਰਰੇਟਿੰਗ ਪ੍ਰਰਾਸੀਜਰ ਨੂੰ ਲੈ ਕੇ ਜੋ ਕੁਝ ਸਵਾਲ ਹਨ ਉਨ੍ਹਾਂ ਦਾ ਜਵਾਬ ਮਿਲ ਜਾਵੇਗਾ।

ਇੰਤਜ਼ਾਮਾਂ 'ਤੇ ਦਿੱਤਾ ਜਾ ਰਿਹਾ ਹੈ ਧਿਆਨ

ਇਕ ਹੋਰ ਫਰੈਂਚਾਈਜ਼ੀ ਦੇ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਸਾਵਧਾਨੀ ਵਰਤੀ ਜਾਣੀ ਹੈ ਇਸ ਲਈ ਹੁਣ ਫੋਕਸ ਇੰਤਜ਼ਾਮਾਂ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰਕਤ ਮੀਟਿੰਗ ਨੂੰ ਲੈ ਕੇ ਅਜੇ ਵੀ ਸਾਨੂੰ ਬੋਰਡ ਦੀ ਪ੍ਰਕਿਰਿਆ ਦੀ ਉਡੀਕ ਹੈ ਪਰ ਇਸ ਵਿਚਾਲੇ ਅਸੀਂ ਬਾਕੀ ਚੀਜ਼ਾਂ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਾਂ। ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਅੱਗੇ ਵਧ ਰਹੇ ਹਾਂ। ਹੋਟਲਾਂ ਨੂੰ ਲੈ ਕੇ ਸਾਰੀ ਤਰ੍ਹਾਂ ਦੀ ਬੁਕਿੰਗ ਪੂਰੀ ਕਰ ਲਈ ਹੈ। ਨਾਲ ਹੀ ਅਸੀਂ ਮੈਡੀਕਲ ਚੈੱਕਅਪ ਦੀ ਵੀ ਗੱਲ ਕਰ ਲਈ ਹੈ ਤੇ ਉਹ ਸਾਡੇ ਖਿਡਾਰੀ ਤੇ ਸਪੋਰਟ ਸਟਾਫ ਦੇ ਨਾਲ ਰਹਿਣਗੇ।