IPL 2026 Playoffs: ਅੱਜ ਮਿਲ ਜਾਵੇਗੀ ਪਲੇਅਆਫ ਦੀ ਚੌਥੀ ਟੀਮ; PBKS-RR ਜਾਂ KKR ਕੌਣ ਮਾਰੇਗਾ ਬਾਜ਼ੀ?
ਆਈਪੀਐਲ 2026 ਪਲੇਅਆਫ ਦੀ ਚੌਥੀ ਟੀਮ ਅੱਜ ਤੈਅ ਹੋ ਜਾਵੇਗੀ। ਐਤਵਾਰ ਯਾਨੀ ਅੱਜ ਡਬਲ ਹੈਡਰ ਮੈਚ ਖੇਡੇ ਜਾਣੇ ਹਨ। ਦੁਪਹਿਰ ਨੂੰ ਪਹਿਲਾ ਮੈਚ ਆਰਆਰ (RR) ਅਤੇ ਐੱਮਆਈ (MI) ਵਿਚਾਲੇ ਹੋਣਾ ਹੈ, ਜਦਕਿ ਰਾਤ ਨੂੰ ਕੇਕੇਆਰ (KKR) ਦਾ ਸਾਹਮਣਾ ਡੀਸੀ (DC) ਨਾਲ ਹੋਵੇਗਾ। ਬੀਤੀ ਰਾਤ ਪੰਜਾਬ ਕਿੰਗਜ਼ ਨੇ ਲਖਨਊ 'ਤੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਉਹ ਅੰਕ ਤਾਲਿਕਾ ਵਿੱਚ 15 ਅੰਕਾਂ ਨਾਲ ਚੌਥੇ ਸਥਾਨ 'ਤੇ ਮੌਜੂਦ ਹੈ।
Publish Date: Sun, 24 May 2026 02:52 PM (IST)
Updated Date: Sun, 24 May 2026 02:56 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਆਈਪੀਐਲ 2026 ਪਲੇਅਆਫ ਦੀ ਚੌਥੀ ਟੀਮ ਅੱਜ ਤੈਅ ਹੋ ਜਾਵੇਗੀ। ਐਤਵਾਰ ਯਾਨੀ ਅੱਜ ਡਬਲ ਹੈਡਰ ਮੈਚ ਖੇਡੇ ਜਾਣੇ ਹਨ। ਦੁਪਹਿਰ ਨੂੰ ਪਹਿਲਾ ਮੈਚ ਆਰਆਰ (RR) ਅਤੇ ਐੱਮਆਈ (MI) ਵਿਚਾਲੇ ਹੋਣਾ ਹੈ, ਜਦਕਿ ਰਾਤ ਨੂੰ ਕੇਕੇਆਰ (KKR) ਦਾ ਸਾਹਮਣਾ ਡੀਸੀ (DC) ਨਾਲ ਹੋਵੇਗਾ। ਬੀਤੀ ਰਾਤ ਪੰਜਾਬ ਕਿੰਗਜ਼ ਨੇ ਲਖਨਊ 'ਤੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਉਹ ਅੰਕ ਤਾਲਿਕਾ ਵਿੱਚ 15 ਅੰਕਾਂ ਨਾਲ ਚੌਥੇ ਸਥਾਨ 'ਤੇ ਮੌਜੂਦ ਹੈ।
ਲਖਨਊ ਸੁਪਰ ਜਾਇੰਟਸ ਦੀ ਟੀਮ ਟੇਬਲ ਦੇ ਸਭ ਤੋਂ ਆਖਰੀ ਸਥਾਨ 'ਤੇ ਹੈ, ਜਿੱਥੇ ਟੀਮ ਨੇ 14 ਵਿੱਚੋਂ 4 ਮੈਚ ਜਿੱਤੇ ਅਤੇ 8 ਅੰਕਾਂ ਨਾਲ ਆਪਣਾ ਸਫ਼ਰ ਖ਼ਤਮ ਕੀਤਾ। ਪੰਜਾਬ ਕਿੰਗਜ਼ ਦੀ ਜਿੱਤ ਦੇ ਨਾਲ ਹੀ ਦਿੱਲੀ ਦੀ ਟੀਮ ਵੀ ਪਲੇਅਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ, ਕਿਉਂਕਿ ਕੇਕੇਆਰ ਖ਼ਿਲਾਫ਼ ਮੈਚ ਵਿੱਚ ਜੇਕਰ ਉਹ ਅੱਜ ਜਿੱਤ ਵੀ ਜਾਂਦੀ ਹੈ, ਤਾਂ ਵੱਧ ਤੋਂ ਵੱਧ 14 ਅੰਕਾਂ ਤੱਕ ਹੀ ਪਹੁੰਚ ਸਕੇਗੀ। ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਇੱਕ ਸਪਾਟ ਲਈ ਕਿਹੜੀਆਂ ਤਿੰਨ ਟੀਮਾਂ ਵਿਚਾਲੇ ਜੰਗ ਹੈ ਅਤੇ ਕੌਣ ਅੱਜ ਬਾਜ਼ੀ ਮਾਰ ਕੇ ਪਲੇਅਆਫ ਦੀ ਟਿਕਟ ਪੱਕੀ ਕਰ ਸਕਦਾ ਹੈ।
IPL 2026 Playoffs: ਅੱਜ ਮਿਲੇਗੀ ਪਲੇਅਆਫ ਦੀ ਆਖਰੀ ਟੀਮ
ਪੰਜਾਬ ਕਿੰਗਜ਼ (14 ਮੈਚਾਂ ਵਿੱਚ 15 ਅੰਕ, ਨੈੱਟ ਰਨ ਰੇਟ +0.309)
ਆਈਪੀਐਲ 2026 ਦੀ ਪੁਆਇੰਟਸ ਟੇਬਲ ਵਿੱਚ ਚੌਥੇ ਸਥਾਨ 'ਤੇ ਮੌਜੂਦ ਪੰਜਾਬ ਕਿੰਗਜ਼ ਦੀ ਉਮੀਦ ਹੋਵੇਗੀ ਕਿ ਰਾਜਸਥਾਨ ਦੀ ਟੀਮ ਐੱਮਆਈ ਖ਼ਿਲਾਫ਼ ਮੈਚ ਹਾਰ ਜਾਵੇ, ਜਦਕਿ ਕੇਕੇਆਰ ਦੀ ਟੀਮ ਨੂੰ ਦਿੱਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਵੇ। ਜੇਕਰ ਕੇਕੇਆਰ ਦੀ ਟੀਮ ਮੈਚ ਜਿੱਤ ਵੀ ਜਾਂਦੀ ਹੈ ਤਾਂ ਪੰਜਾਬ ਨੂੰ ਉਮੀਦ ਹੋਵੇਗੀ ਕਿ ਉਹ ਵੱਡੇ ਫਰਕ ਨਾਲ ਜਿੱਤ ਦਰਜ ਨਾ ਕਰੇ, ਤਾਂ ਜੋ ਉਹ ਪੰਜਾਬ ਦੇ ਨੈੱਟ ਰਨ ਰੇਟ ਤੋਂ ਅੱਗੇ ਨਾ ਨਿਕਲ ਸਕੇ।
ਰਾਜਸਥਾਨ ਰੌਇਲਜ਼ (13 ਮੈਚਾਂ ’ਚ 14 ਅੰਕ, ਨੈੱਟ ਰਨ ਰੇਟ +0.083)
ਰਿਆਨ ਪਰਾਗ ਦੀ ਕਪਤਾਨੀ ਵਾਲੀ ਰਾਜਸਥਾਨ ਰੌਇਲਜ਼ ਦਾ ਸਮੀਕਰਨ ਬਿਲਕੁਲ ਸਿੱਧਾ ਹੈ। ਐੱਮਆਈ ਖ਼ਿਲਾਫ਼ ਮੈਚ ਵਿੱਚ ਜਿੱਤ ਹਾਸਲ ਕਰਕੇ ਉਹ ਪਲੇਅਆਫ ਵਿੱਚ ਪਹੁੰਚਣ ਵਾਲੀ ਚੌਥੀ ਟੀਮ ਬਣ ਜਾਵੇਗੀ। ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ, ਤਾਂ ਆਰਆਰ ਦੀ ਟੀਮ ਪਲੇਅਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ, ਕਿਉਂਕਿ ਉਨ੍ਹਾਂ ਦਾ ਨੈੱਟ ਰਨ ਰੇਟ ਪੰਜਾਬ ਕਿੰਗਜ਼ ਨਾਲੋਂ ਘੱਟ ਹੈ।
ਕੋਲਕਾਤਾ ਨਾਈਟ ਰਾਈਡਰਜ਼ (13 ਮੈਚਾਂ ਵਿੱਚ 13 ਅੰਕ, ਨੈੱਟ ਰਨ ਰੇਟ +0.011)
ਕੇਕੇਆਰ ਦੀ ਟੀਮ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਅੱਜ ਆਪਣੇ ਆਖਰੀ ਲੀਗ ਮੈਚ ਵਿੱਚ ਹੋਣਾ ਹੈ। ਉਨ੍ਹਾਂ ਦੀ ਉਮੀਦ ਹੋਵੇਗੀ ਕਿ ਆਰਆਰ ਦੀ ਟੀਮ ਐਮਆਈ ਤੋਂ ਹਾਰ ਜਾਵੇ ਅਤੇ ਉਹ ਡੀਸੀ ਨੂੰ ਵੱਡੇ ਫਰਕ ਨਾਲ ਮੈਚ ਹਰਾਉਣ, ਤਾਂ ਜੋ ਉਨ੍ਹਾਂ ਦਾ ਨੈੱਟ ਰਨ ਰੇਟ ਪੰਜਾਬ ਕਿੰਗਜ਼ ਤੋਂ ਉੱਪਰ ਹੋ ਜਾਵੇ।