ਜੇਐੱਨਐੱਨ, ਨਵੀਂ ਦਿੱਲੀ : IPL 2022 'ਚ ਪੰਜਾਬ ਕਿੰਗਜ਼ ਦੇ ਕਪਤਾਨ Mayank ਪਿਛਲੇ ਕੁਝ ਮੈਚਾਂ ਤੋਂ ਟੀਮ ਲਈ ਓਪਨਿੰਗ ਨਹੀਂ ਕਰ ਰਹੇ ਹਨ। ਹੁਣ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਦੱਸਿਆ ਕਿ ਮਯੰਕ ਅਗਰਵਾਲ ਅਜਿਹਾ ਕਿਉਂ ਕਰ ਰਹੇ ਹਨ। ਕੁੰਬਲੇ ਦੇ ਮੁਤਾਬਕ Mayank ਨੇ ਜਾਨੀ ਬੇਅਰਸਟੋ ਦੇ ਕਾਰਨ ਆਪਣਾ ਸ਼ੁਰੂਆਤੀ ਸਥਾਨ ਛੱਡ ਦਿੱਤਾ ਹੈ ਕਿਉਂਕਿ ਉਹ ਜਾਨੀ ਨੂੰ ਮੌਕਾ ਦੇਣਾ ਚਾਹੁੰਦੇ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮੈਚਾਂ ਤੋਂ ਜਾਨੀ ਬੇਅਰਸਟੋ ਪੰਜਾਬ ਲਈ ਸ਼ਿਖਰ ਧਵਨ ਨਾਲ ਓਪਨਿੰਗ ਕਰਨ ਜਾ ਰਹੇ ਹਨ ਅਤੇ ਦੋਵੇਂ ਕਾਫੀ ਸਫਲ ਵੀ ਰਹੇ ਹਨ। ਆਰਸੀਬੀ ਦੇ ਖ਼ਿਲਾਫ਼ ਧਵਨ ਅਤੇ ਜਾਨੀ ਨੇ ਪਹਿਲੀ ਵਿਕਟ ਲਈ 60 ਦੌੜਾਂ ਦੀ ਚੰਗੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਦੇ ਨਾਲ ਹੀ ਬੇਅਰਸਟੋ ਨੇ ਵੀ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਅਤੇ ਆਰਸੀਬੀ ਦੇ ਖਿਲਾਫ ਪੰਜਾਬ ਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 209 ਦੌੜਾਂ ਬਣਾਈਆਂ ਅਤੇ ਪੰਜਾਬ ਨੇ ਇਹ ਮੈਚ 54 ਦੌੜਾਂ ਨਾਲ ਜਿੱਤ ਲਿਆ।

ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਸਟਾਰ ਸਪੋਰਟਸ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੌਨੀ ਬੇਅਰਸਟੋ ਬਹੁਤ ਹਮਲਾਵਰ ਅਤੇ ਸ਼ਕਤੀਸ਼ਾਲੀ ਬੱਲੇਬਾਜ਼ ਹੈ। ਉਸ ਕੋਲ ਸਿਖਰਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਦਾ ਕਾਫੀ ਤਜਰਬਾ ਹੈ। ਹਾਲਾਂਕਿ ਮਯੰਕ ਅਗਰਵਾਲ ਲਈ ਬੇਅਰਸਟੋ ਲਈ ਆਪਣੀ ਜਗ੍ਹਾ ਖ਼ਾਲੀ ਕਰਨਾ ਆਸਾਨ ਨਹੀਂ ਸੀ ਪਰ ਉਸ ਨੇ ਟੀਮ ਦੇ ਫਾਇਦੇ ਲਈ ਅਜਿਹਾ ਕੀਤਾ ਅਤੇ ਇਸ ਦੇ ਨਤੀਜੇ ਵੀ ਟੀਮ ਲਈ ਚੰਗੇ ਰਹੇ। ਇਸ ਦੇ ਨਾਲ ਹੀ ਸਾਨੂੰ ਇਹ ਵੀ ਲੱਗਾ ਕਿ ਮਿਡਲ ਆਰਡਰ 'ਚ ਸਾਨੂੰ ਮਯੰਕ ਦੇ ਰੂਪ 'ਚ ਅਨੁਭਵੀ ਖਿਡਾਰੀ ਮਿਲੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਆਈਪੀਐਲ 2022 ਦੇ 60ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਆਰਸੀਬੀ ਨੂੰ 54 ਦੌੜਾਂ ਨਾਲ ਹਰਾ ਕੇ ਛੇਵਾਂ ਮੈਚ ਜਿੱਤ ਲਿਆ ਹੈ। ਪੰਜਾਬ ਨੇ ਹੁਣ ਤੱਕ 12 'ਚੋਂ 6 ਮੈਚ ਜਿੱਤੇ ਹਨ ਅਤੇ 12 ਅੰਕਾਂ ਨਾਲ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪੰਜਾਬ ਨੇ ਅਜੇ ਦੋ ਹੋਰ ਲੀਗ ਮੈਚ ਖੇਡਣੇ ਹਨ।

Posted By: Jaswinder Duhra