ਜੇਐੱਨਐੱਨ, ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 18ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਇਆ। ਇਸ ਮੈਚ 'ਚ ਮੁੰਬਈ ਦੀ ਟੀਮ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੌਰਾਨ ਬੈਂਗਲੁਰੂ ਦੇ ਸਟਾਰ ਗੇਂਦਬਾਜ਼ ਹਰਸ਼ਲ ਪਟੇਲ ਨੂੰ ਲੈ ਕੇ ਬਹੁਤ ਹੀ ਦਿਲ ਤੋੜਨ ਵਾਲੀ ਖਬਰ ਮਿਲੀ। ਉਸ ਦੀ ਭੈਣ ਜੋ ਕੁਝ ਦਿਨਾਂ ਤੋਂ ਬਿਮਾਰ ਸੀ, ਦਾ ਦਿਹਾਂਤ ਹੋ ਗਿਆ।

ਬੈਂਗਲੁਰੂ ਨੇ ਸ਼ਨਿਚਰਵਾਰ ਨੂੰ ਡਬਲ ਹੈਡਰ ਦੇ ਦੂਜੇ ਮੈਚ 'ਚ ਮੁੰਬਈ ਦੀ ਟੀਮ ਦਾ ਸਾਹਮਣਾ ਕੀਤਾ। ਇਸ ਮੈਚ ਦੌਰਾਨ ਹੀ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਦੀ ਭੈਣ ਦੀ ਮੌਤ ਦੀ ਖਬਰ ਆਈ। ਇਸ ਦੁੱਖ ਦੀ ਘੜੀ 'ਚ ਟੀਮ ਇਸ ਖਿਡਾਰੀ ਦੇ ਨਾਲ ਨਜ਼ਰ ਆਈ ਤੇ ਪ੍ਰਬੰਧਕਾਂ ਨੇ ਤੁਰੰਤ ਘਰ ਜਾਣ ਦਾ ਪ੍ਰਬੰਧ ਕੀਤਾ। ਵਰਤਮਾਨ 'ਚ, ਉਹ ਟੂਰਨਾਮੈਂਟ ਖੇਡਣ ਕਾਰਨ ਬਾਇਓ ਬੱਬਲ ਦਾ ਹਿੱਸਾ ਹੈ। ਉਸ ਨੂੰ ਬਾਇਓ ਬੱਬਲ ਤੋਂ ਬਾਹਰ ਨਿਕਲ ਕੇ ਆਪਣੇ ਘਰ ਜਾਣਾ ਪਿਆ, ਇਸ ਕਾਰਨ ਹੁਣ ਉਸ ਨੂੰ ਬੁਲਬੁਲੇ 'ਤੇ ਵਾਪਸ ਆਉਣ ਲਈ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ।

ਹਰਸ਼ਲ ਦੀ ਭੈਣ ਦਾ ਕੱਲ੍ਹ ਉਸ ਸਮੇਂ ਦਿਹਾਂਤ ਹੋ ਗਿਆ ਜਦੋਂ ਬੈਂਗਲੁਰੂ ਤੇ ਮੁੰਬਈ ਵਿਚਾਲੇ ਮੈਚ ਚੱਲ ਰਿਹਾ ਸੀ। ਉਹ ਮੈਚ ਤੋਂ ਤੁਰੰਤ ਬਾਅਦ ਇੱਕ ਦਿਨ ਲਈ ਆਪਣੇ ਘਰ ਚਲਾ ਗਿਆ ਹੈ।

ਸ਼ਾਮ ਦੇ ਮੈਚ 'ਚ ਬੈਂਗਲੁਰੂ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਸੂਰਿਆਕੁਮਾਰ ਯਾਦਵ ਦੇ ਅਰਧ ਸੈਂਕੜੇ ਦੇ ਦਮ 'ਤੇ 6 ਵਿਕਟਾਂ 'ਤੇ 151 ਦੌੜਾਂ ਬਣਾਈਆਂ। ਹਰਸ਼ਲ ਨੇ ਇਸ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 4 ਓਵਰਾਂ 'ਚ 23 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਨੇ 18.3 ਓਵਰਾਂ 'ਚ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਅਨੁਜ ਰਾਵਤ ਨੇ ਅਜੇਤੂ 66 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ 48 ਦੌੜਾਂ ਬਣਾ ਕੇ ਆਊਟ ਹੋ ਗਏ।

Posted By: Sandip Kaur