ਜੇਐੱਨਐੱਨ, ਨਵੀਂ ਦਿੱਲੀ : ਆਈਪੀਐੱਲ ਲੀਗ ਦੇ ਨਵੇਂ ਸੀਜ਼ਨ ’ਚ ਪੰਜਾਬ ਕਿੰਗਸ ਦੀ ਟੀਮ ਨਵੇਂ ਨਾਂ ਦੇ ਨਾਲ ਉਤਰਦੀ ਹੈ ਪਰ ਕਿਸਮਤ ਨਹੀਂ ਬਦਲੀ। ਪਹਿਲਾ ਮੈਚ ਜਿੱਤਣ ਤੋਂ ਬਾਅਦ ਟੀਮ ਨੂੰ ਦੋ ਵਾਰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਤਵਾਰ ਦਿੱਲੀ ਸਾਹਮਣੇ ਕਪਤਾਨ ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਟੀਮ ਨੇ 196 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਜਵਾਬ ’ਚ ਸ਼ਿਖਰ ਧਵਨ ਦੀ ਧਮਾਕੇਦਾਰ ਪਾਰੀ ਦੇ ਦਮ ’ਤੇ ਦਿੱਲੀ ਨੇ 18.2 ਉਵਰਾਂ ’ਚ 4 ਵਿਰਟਾਂ ਗੁਆ ਕੇ ਜਿੱਤ ਹਾਸਲ ਕਰ ਲਈ।

ਪੰਜਾਬ ਦੇ ਕਪਤਾਨ ਅੱਜ ਆਪਣੇ ਜਨਮਦਿਨ ’ਤੇ ਮੈਚ ਖੇਡਣ ਉਤਰੇ ਸੀ। ਇਸ ਬਾਰੇ ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ, ਜਨਮਦਿਨ ਦੇ ਦਿਨ ਜੇਕਰ ਜਿੱਤ ਮਿਲਦੀ ਤਾਂ ਚੰਗਾ ਹੁੰਦਾ, ਇਸੇ ਵਜ੍ਹਾ ਨਾਲ ਥੋੜ੍ਹਾ ਨਿਰਾਸ਼ ਹਾਂ, ਪਰ ਅਜੇ ਹਾਡੇ ਕੋਲ ਕਾਫੀ ਮੁਕਾਬਲੇ ਵਚੇ ਹਨ। ਉਮੀਦ ਇਹੀ ਹੈ ਕਿ ਅਸੀਂ ਜ਼ੋਰਦਾਰ ਵਾਪਸੀ ਕਰਾਂਗੇ ਤੇ ਅਗਲੇ ਕੁਝ ਮੈਚ ਜਿੱਤਾਂਗੇ। ਅਜੇ ਤਾਂ ਅਜਿਹਾ ਲੱਗਦਾ ਹੈ ਕਿ ਅਸੀਂ 10-15 ਦੌੜਾਂ ਘੱਟ ਰਹਿ ਗਏ ਤੇ ਮੈਨੂੰ ਲੱਗਦਾ ਹੈ ਕਿ 190 ਦੌੜਾਂ ਵੀ ਕਾਫੀ ਲੱਗ ਰਹੀਆਂ ਸੀ। ਸ਼ਿਖਰ ਧਵਨ ਨੇ ਕਾਫੀ ਵਧੀਆ ਬੱਲੇਬਾਜ਼ੀ ਕੀਤੀ, ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਵਾਨਖੇੜੇ ’ਚ ਖੇਡਦੇ ਹਾਂ ਤਾਂ ਗੇਂਦਬਾਜ਼ੀ ਕਰਨਾ ਹਮੇਸ਼ਾ ਹੀ ਚੁਣੌਤੀਪੂਰਨ ਹੁੰਦਾ ਹੈ। ਅਸੀਂ ਅਜਿਹੀ ਹੀ ਸਥਿਤੀ ਲਈ ਤਿਆਰੀ ਕਰਦੇ ਹਾਂ। ਅਜਿਹੀ ਵਧੀਆ ਬੱਲੇਬਾਜ਼ੀ ਖ਼ਿਲਾਫ਼ ਇਹ ਕੰਮ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਮੈਂ ਸਿਰਫ ਇਸ ਲਈ ਨਹੀਂ ਕਹਿ ਰਿਹਾ ਕਿ ਮੇਰੀ ਟੀਮ ਹਾਰ ਗਈ। ਗੇਂਦਬਾਜ਼ ਗਿੱਲੀ ਗੇਂਦ ਦੇ ਨਾਲ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਅਜਿਹਾ ਕਰਨ ’ਚ ਮੁਸ਼ਕਲ ਹੁੰਦਾ ਹੈ। ਮੈਂ ਤਾਂ ਕਈ ਵਾਰ ਅੰਪਾਇਰ ਨੂੰ ਬੇਨਤੀ ਕੀਤੀ ਸੀ ਗੇਂਦ ਨੂੰ ਬਦਲਣ ਬਾਰੇ, ਪਰ ਨਿਯਮ ਦੀ ਕਿਤਾਬ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।

Posted By: Sunil Thapa