ਨਵੀਂ ਦਿੱਲੀ, ਜੇਐੱਨਐੱਨ : ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਆਈਪੀਐੱਲ 2021 ਮੁਲਤਵੀ ਕਰ ਦਿੱਤਾ ਗਿਆ ਹੈ। ਤਮਾਮ ਸੁਰੱਖਿਆ ਇੰਤਜ਼ਾਮਾਂ ਦੇ ਬਾਵਜੂਦ ਖਿਡਾਰੀ ਵੀ ਇਸ ਬਿਮਾਰੀ ਤੋਂ ਨਾ ਬਚ ਸਕੇ ਤੇ ਉਨ੍ਹਾਂ ਦੇ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ। ਇਸ ਤੋਂ ਬਾਅਦ ਬੀਸੀਸੀਆਈ ਨੇ ਬੈਠਕ ਕੀਤੀ ਜਿਸ ’ਚ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਫਿਲਹਾਲ ਸਾਰੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਹੁਣ ਇਸ ਟੂਰਨਾਮੈਂਟ ਨੂੰ ਲੈ ਕੇ ਬਾਅਦ ’ਚ ਫੈਸਲਾ ਕੀਤਾ ਜਾਵੇਗਾ ਕਿ ਇਸ ਨੂੰ ਕਦੋਂ ਕਰਵਾਇਆ ਜਾਵੇਗਾ ਤੇ ਕਿਸ ਤਰ੍ਹਾਂ ਨਾਲ ਕਰਵਾਇਆ ਜਾਵੇਗਾ, ਪਰ ਇਸ ਲੀਗ ’ਚ ਹੁਣ ਤਕ ਕੁੱਲ 29 ਮੈਚ ਖੇਡੇ ਗਏ ਜਿਸ ’ਚ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਸ਼ਿਖਰ ਧਵਨ ਬਾਜ਼ੀ ਮਾਰਦੇ ਹੋਏ ਨਜ਼ਰ ਆਏ।


ਸ਼ਿਖਰ ਧਵਨ ਨੇ ਬਣਾਈਆਂ ਸਭ ਤੋਂ ਜ਼ਿਆਦਾ ਦੌੜਾਂ

ਆਈਪੀਐੱਲ ’ਚ ਕੁੱਲ 29 ਮੈਚ ਕਰਵਾਏ ਗਏ ਜਿਸ ’ਚ ਦਿੱਲੀ ਕੈਪੀਟਲਜ਼ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਰਹੇ। ਧਵਨ ਨੇ ਇਸ ਲੀਗ ਦੇ ਮੁਲਤਵੀ ਹੋਣ ਤੋਂ ਪਹਿਲਾਂ ਤਕ ਕੁੱਲ 8 ਮੈਚ ਖੇਡੇ ਜਿਸ ’ਚ ਉਨ੍ਹਾਂ ਨੇ 54.28 ਦੀ ਔਸਤ ਨਾਲ ਕੁੱਲ 380 ਦੌੜਾਂ ਬਣਾਈਆਂ। ਧਵਨ ਦਾ ਬੈਸਟ ਸਕੋਰ 92 ਰਿਹਾ ਤੇ ਇਸ ਦੌਰਾਨ ਉਨ੍ਹਾਂ ਨੇ ਕੁੱਲ 3 ਅਰਧ ਸੈਂਕੜੇ ਵੀ ਲਗਾਏ। ਦੌੜਾਂ ਬਣਾਉਣ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਪੰਜਾਬ ਦੇ ਕਪਤਾਨ ਰਾਹੁਲ ਰਹੇ ਜਿਨ੍ਹਾਂ ਨੇ 7 ਮੈਚਾਂ ’ਚ 331 ਦੌੜਾਂ ਬਣਾਈਆਂ।


ਇਸ ਲੀਗ ’ਚ ਹੁਣ ਤਕ ਦੌੜਾਂ ਬਣਾਉਣ ਦੇ ਮਾਮਲੇ ’ਚ ਮੁੰਬਾਈ ਦੇ ਕਪਤਾਨ ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਹ 8ਵੇਂ ਨੰਬਰ ’ਤੇ ਹਨ। ਉਨ੍ਹਾਂ ਨੇ 7 ਮੈਚਾਂ ’ਚ 250 ਦੌੜਾਂ ਬਣਾਈਆਂ ਤੇ ਉੱਥੇ ਹੀ ਸੀਐੱਮ ਕੇਕੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 7 ਮੈਚਾਂ ’ਚ ਸਿਰਫ਼ 37 ਦੌੜਾਂ ਬਣਾਈਆਂ ਤੇ ਉਹ 57ਵੇਂ ਸਥਾਨ ’ਤੇ ਹਨ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਦੌੜਾਂ ਬਣਾਉਣ ਦੇ ਮਾਮਲੇ ’ਚ 15ਵੇਂ ਸਥਾਨ ’ਤੇ ਹਨ ਤੇ ਉਨ੍ਹਾਂ ਨੇ 7 ਮੈਚਾਂ ’ਚ 198 ਦੌੜਾਂ ਬਣਾਈਆਂ ਹਨ।


ਆਈਪੀਐੱਲ 2021 ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪੰਜ ਬੱਲੇਬਾਜ਼


ਸ਼ਿਖਰ ਧਵਨ - 5 ਮੈਚ - 380 ਦੌੜਾਂ


ਕੇਐੱਲ ਰਾਹੁਲ - 7 ਮੈਚ - 331 ਦੌੜਾਂ


6of 4uplessis - 7 ਮੈਚ - 320 ਦੌੜਾਂ


ਪਿ੍ਰਥਵੀ ਸ਼ਾ - 8 ਮੈਚ - 308 ਦੌੜਾਂ


ਸੰਜੂ ਸੈਮਸਨ - 7 ਮੈਚ - 277 ਦੌੜਾਂ

Posted By: Rajnish Kaur