ਦੁਬਈ (ਪੀਟੀਆਈ) : ਦੁਬਈ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਦਿੱਲੀ ਕੈਪੀਟਲਜ਼ ਨੇ 20 ਓਵਰਾਂ ’ਚ ਪੰਜ ਵਿਕਟਾਂ ’ਤੇ 164 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਦਿੱਲੀ ਵੱਲੋਂ ਪਿ੍ਰਥਵੀ ਸ਼ਾਅ ਨੇ 48, ਸ਼ਿਖਰ ਧਵਨ ਨੇ 43 ਦੌੜਾਂ ਬਣਾਈਆਂ। ਜਵਾਬ ’ਚ ਬੈਂਗਲੁਰੂ ਨੇ ਮੈਨ ਆਫ ਦ ਮੈਚ ਸ੍ਰੀਕਰ ਭਰਤ (ਅਜੇਤੂ 78) ਤੇ ਗਲੇਨ ਮੈਕਸਵੈਲ (ਅਜੇਤੂ 51) ਦੇ ਦਮ ’ਤੇ ਤਿੰਨ ਵਿਕਟਾਂ ’ਤੇ 166 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੈਚ ਦੀ ਆਖ਼ਰੀ ਗੇਂਦ ’ਤੇ ਬੈਂਗਲੁਰੂ ਨੂੰ ਪੰਜ ਦੌੜਾਂ ਚਾਹੀਦੀਆਂ ਸਨ ਜਦ ਆਵੇਸ਼ ਖ਼ਾਨ ਦੀ ਗੇਂਦ ’ਤੇ ਭਰਤ ਨੇ ਛੱਕਾ ਜੜ ਦਿੱਤਾ। ਆਰਸੀਬੀ ਦੇ ਕਪਤਾਨ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

Posted By: Jatinder Singh