ਨਵੀਂ ਦਿੱਲੀ, ਜੇਐਨਐਨ : ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜਨ ਦੀ ਸ਼ੁਰੂਆਤ 9 ਅਪ੍ਰੈਲ ਭਾਵ ਸ਼ੁੱਕਰਵਾਰ ਤੋਂ ਹੋਣ ਜਾ ਰਹੀ ਹੈ। ਇਸ ਟੂਰਨਾਮੈਂਟ 'ਚ ਖੇਡਣ ਵਾਲੀਆਂ ਸਾਰੀਆਂ ਫ੍ਰੇਂਚਾਇਜੀ ਟੀਮ 'ਚ ਇਕ ਟੀਮ ਜਿਸ 'ਤੇ ਸਭ ਤੋਂ ਜ਼ਿਆਦਾ ਨਜ਼ਰ ਰਹਿਣ ਵਾਲੀ ਹੈ ਉਹ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰ ਬੈਂਗਲੁਰੂ ਹੈ। ਹੁਣ ਤਕ ਇਸ ਟੀਮ ਨੇ ਇਕ ਵਾਰ ਵੀ ਆਈਪੀਐਲ ਦਾ ਖਿਤਾਬ ਨਹੀਂ ਜਿੱਤਿਆ। ਇਸ ਵਾਰ ਦੇ ਟੂਰਨਾਮੈਂਟ 'ਚ ਵੀ ਆਰਸੀਬੀ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਆਈਪੀਐਲ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਰੋਹਿਤ ਸ਼ਰਮਾ ਤੇ ਵਿਰਾਟ ਦੀ ਟੀਮ 'ਚ ਮੁਕਾਬਲੇ ਨਾਲ ਹੋਣ ਜਾ ਰਹੀ ਹੈ। 9 ਅਪ੍ਰੈਲ ਨੂੰ ਪਹਿਲੇ ਮੁਕਾਬਲੇ 'ਚ ਟੂਰਨਾਮੈਂਟ ਦਾ ਆਗਾਜ਼ ਇਸ ਮਹਾਮੁਕਾਬਲੇ ਤੋਂ ਹੋਵੇਗਾ। ਵਿਰਾਟ ਦੀ ਟੀਮ ਇੱਥੇ ਜਿੱਤ ਹਾਸਲ ਕਰ ਕੇ ਆਗਾਜ਼ ਕਰਨਾ ਚਾਹੇਗੀ ਜਦ ਕਿ ਮੌਜੂਦਾ ਚੈਂਪੀਅਨ ਵੀ ਇਸ ਦੀ ਸ਼ੁਰੂਆਤ ਦੀ ਉਮੀਦ ਕਰੇਗੀ।

ਆਰਸੀਬੀ ਨੇ ਬੁੱਧਵਾਰ ਨੂੰ ਦਿੱਗਜ਼ ਖਿਡਾਰੀਆਂ ਦੀਆਂ ਤਸਵੀਰਾਂ ਨਾਲ ਉਨ੍ਹਾਂ ਦੇ ਵਿਚਾਰ ਪੋਸਟ ਕੀਤਾ ਹੈ। ਇਸ 'ਚ ਕਪਤਾਨ ਵਿਰਾਟ ਦੀ ਤਸਵੀਰ ਨਾਲ ਲਿਖਿਆ ਹੈ ਕਿ ਉਹ ਨਾ ਤਾਂ ਟੀਮ ਨੂੰ ਛੱਡਣ ਦੀ ਸੋਚ ਸਕਦੇ ਤੇ ਨਾ ਹੀ ਕਿਸੇ ਦੂਜੀ ਟੀਮ ਦਾ ਹਿੱਸਾ ਹੋਣ ਦਾ ਖਿਆਲ ਉਨ੍ਹਾਂ ਨੂੰ ਕਦੀ ਆਉਂਦਾ ਹੈ।

Posted By: Ravneet Kaur