ਦੁਬਈ (ਪੀਟੀਆਈ) : ਰਾਜਸਥਾਨ ਰਾਇਲਜ਼ ਦੇ ਦੱਖਣੀ ਅਫਰੀਕੀ ਆਲਰਾਊਂਡਰ ਕ੍ਰਿਸ ਮੌਰਿਸ ਦਾ ਮੰਨਣਾ ਹੈ ਕਿ ਆਈਪੀਐੱਲ ਦੇ ਪਹਿਲੇ ਅਤੇ ਦੂਜੇ ਗੇੜ ਵਿਚਾਲੇ ਕੋਵਿਡ-19 ਕਾਰਨ ਚਾਰ ਮਹੀਨਿਆਂ ਦੀ ਬ੍ਰੇਕ ਕੁਝ ਖਿਡਾਰੀਆਂ ਦੀ ਮੈਚ ਫਿਟਨੈੱਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜ਼ਿਆਦਾਤਰ ਵਿਦੇਸ਼ੀ ਖਿਡਾਰੀ ਦੂਜੀਆਂ ਲੀਗਾਂ ਵਿਚ ਹਿੱਸਾ ਲੈ ਰਹੇ ਸਨ ਅਤੇ ਅੰਤਰਰਾਸ਼ਟਰੀ ਕ੍ਰਿਕਟ ਵੀ ਖੇਡ ਰਹੇ ਸਨ। ਕੋਵਿਡ-19 ਕਾਰਨ ਆਈਪੀਐੱਲ ਦੇ ਸੈਸ਼ਨ ਨੂੰ ਮਈ ਵਿਚਾਲੇ ਰੋਕਣ ਤੋਂ ਬਾਅਦ ਭਾਰਤੀ ਘਰੇਲੂ ਖਿਡਾਰੀਆਂ ਨੂੰ ਮੁਕਾਬਲੇਬਾਜ਼ੀ ਦੀ ਕ੍ਰਿਕਟ ਖੇਡਣ ਦਾ ਮੌਕਾ ਨਹੀਂ ਮਿਲਿਆ।

ਮੌਰਿਸ ਤੋਂ ਜਦੋਂ ਦੋ ਗੇੜਾਂ ’ਚ ਆਈਪੀਐੱਲ ਕਰਵਾਉਣ ਦੀ ਚੁਣੌਤੀ ਦੇ ਬਾਰੇ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਜਦੋਂ ਦੁਬਈ ’ਚ ਆਈਪੀਐੱਲ ਖੇਡਿਆ ਗਿਆ ਸੀ ਤਾਂ ਮੈਚ ਫਿਟਨੈੱਸ ਇਕ ਮੁੱਦਾ ਸੀ। ਇਸ ਵਾਰ ਵੀ ਸਰੀਰ ਨੂੰ ਹਾਲਾਤ ਮੁਤਾਬਕ ਢਾਲਣ ਲਈ ਕੁਝ ਮੈਚ ਚਾਹੀਦੇ ਹੋਣਗੇ। ਚੰਗੀ ਗੱਲ ਇਹ ਹੈ ਕਿ ਵਿਦੇਸ਼ੀ ਖਿਡਾਰੀ ਕੁਝ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਦੱਖਣੀ ਅਫਰੀਕਾ ’ਚ ਸੈਸ਼ਨ ਤੋਂ ਪਹਿਲਾਂ ਅਭਿਆਸ ਕੀਤਾ ਹੈ, ਵਜ਼ਨ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਚ ਫਿਟਨੈੱਸ ਹਮੇਸ਼ਾ ਚੰਗੀ ਤਰ੍ਹਾਂ ਦੀ ਫਿਟਨੈੱਸ ਹੁੰਦੀ ਹੈ। ਸਾਨੂੰ ਦੋ ਅਭਿਆਸ ਮੈਚਾਂ ’ਚ ਹਿੱਸਾ ਲੈਣ ਦਾ ਮੌਕਾ ਮਿਲਿਆ ਜਿਸ ਨਾਲ ਅਸੀਂ ਮੈਦਾਨ ’ਚ ਕੁਝ ਸਮਾਂ ਬਿਤਾਇਆ ਹੈ। ਅਭਿਆਸ ਦੇ ਹਾਲਾਤ ਕਦੇ ਵੀ ਮੈਚ ਦੀ ਤਰ੍ਹਾਂ ਨਹੀਂ ਹੋ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਮੈਚ ਦੌਰਾਨ ਕੁਝ ਖਿਡਾਰੀਆਂ ਨੂੰ ਸਰੀਰ ਦੇ ਹਾਲਾਤ ਮੁਤਾਬਕ ਢਾਲਣ ’ਚ ਸੰਘਰਸ਼ ਕਰਨਾ ਪਵੇਗਾ।

Posted By: Jatinder Singh