ਨਵੀਂ ਦਿੱਲੀ, ਜੇਐਨਐ : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਦੇ 14 ਵੇਂ ਮੁਕਾਬਲੇ ਵਿਚ ਪੰਜਾਬ ਕਿੰਗਜ਼ ਦਾ ਸਾਹਮਣਾ ਚੇਨੱਈ ਦੇ ਐਮਏ ਚਿਦੰਬਰਮ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਅੱਜ ਬਦਲਾਅ ਨਾਲ ਖੇਡਣ ਉਤਰੀਆਂ ਹਨ।

ਪੰਜਾਬ ਦੀ ਟੀਮ ਨੇ ਅੱਜ ਦੇ ਮੈਚ ਵਿਚ ਮੈਰੀਡੇਥ, ਝਾਏ ਰਿਚਰਡਸਨ ਅਤੇ ਜਲਜ ਸਕਸੈਨਾ ਦੀ ਜਗ੍ਹਾ ਲਈ ਹੈ। ਉਸ ਦੀ ਜਗ੍ਹਾ ਫੈਬੀਅਨ ਐਲਨ, ਐਮ ਅਸ਼ਵਿਨ ਅਤੇ ਮੋਜੇਸ ਹੈਨਰੀਕੇਜ ਨੂੰ ਪਲੇਇੰਗ ਇਲੈਵਨ ਵਿਚ ਇਕ ਮੌਕਾ ਦਿੱਤਾ ਗਿਆ ਹੈ। ਹੈਦਰਾਬਾਦ ਦੀ ਟੀਮ 'ਚ ਕੇਨ ਵਿਲੀਅਮਸਨ ਨੂੰ ਮੁਜੀਬ ਉਰ ਰਹਿਮਾਨ ਦੀ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਹੈ। ਜਦਕਿ ਕੇਦਾਰ ਜਾਧਵ ਨੂੰ ਮਨੀਸ਼ ਪਾਂਡੇ ਦੀ ਜਗ੍ਹਾ ਲੈਣ ਦਾ ਮੌਕਾ ਮਿਲਿਆ ਹੈ।

ਪੰਜਾਬ ਕਿੰਗਜ਼ ਦੀ ਇਲੈਵਨ

ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਮੋਜ਼ੇਸ ਹੈਨਰੀਕਿਜ਼, ਦੀਪਕ ਹੁੱਡਾ, ਸ਼ਾਹਰੁਖ ਖਾਨ, ਫੈਬੀਅਨ ਐਲਨ, ਮੁਹੰਮਦ ਸ਼ਮੀ, ਐਮ ਅਸ਼ਵਿਨ, ਅਰਸ਼ਦੀਪ ਸਿੰਘ।

ਸਨਰਾਈਜ਼ਰਸ ਹੈਦਰਾਬਾਦ ਦੀ ਇਲੈਵਨ

ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਵਿਜੇ ਸ਼ੰਕਰ, ਕੇਦਾਰ ਜਾਧਵ, ਵਿਰਾਟ ਸਿੰਘ, ਅਭਿਸ਼ੇਕ ਸ਼ਰਮਾ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸਿਧਾਰਥ ਕੌਲ।

Posted By: Sunil Thapa