style="text-align: justify;"> ਚੇਨਈ (ਆਈਏਐੱਨਐੱਸ) : ਮੁੰਬਈ ਇੰਡੀਅਨਜ਼ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਕਿ ਟੀਮ ਨੂੰ ਮੈਚ ਜਿੱਤਣ ਲਈ ਭਾਈਵਾਲੀਆਂ ਕਰਨ ਦੀ ਲੋੜ ਹੈ। ਵਾਰਨਰ ਨੇ ਕਿਹਾ ਕਿ ਮੁੰਬਈ ਖ਼ਿਲਾਫ਼ ਹਾਰ ਨਿਰਾਸ਼ਾਜਨਕ ਹੈ। ਮੈਂ ਤੇ ਜਾਨੀ ਬੇਰਸਟੋ ਨੇ ਚੰਗੀ ਸ਼ੁਰੂਆਤ ਦਿਵਾਈ ਪਰ ਇਹ ਸਾਬਤ ਕਰਦਾ ਹੈ ਕਿ ਤੁਹਾਨੂੰ ਬੱਲੇਬਾਜ਼ੀ ਵਿਚ ਮਜ਼ਬੂਤ ਹੋਣ ਦੀ ਲੋੜ ਹੈ। ਇਸ ਤਰ੍ਹਾਂ ਤੁਸੀਂ ਨਹੀਂ ਜਿੱਤ ਸਕਦੇ।

ਇਹ ਟੀਚਾ ਹਾਸਲ ਕਰਨ ਵਾਲਾ ਸਕੋਰ ਸੀ ਪਰ ਜੇ ਭਾਈਵਾਲੀ ਨਹੀਂ ਹੋਵੇਗੀ ਤਾਂ ਅਜਿਹਾ ਕਰਨਾ ਸੰਭਵ ਨਹੀਂ ਹੈ ਤੇ ਸਾਨੂੰ ਇਕ ਅਜਿਹੇ ਬੱਲੇਬਾਜ਼ ਦੀ ਲੋੜ ਹੈ ਜੋ ਅੰਤ ਤਕ ਟਿਕ ਸਕੇ। ਖਿਡਾਰੀਆਂ ਨੂੰ ਵਿਚਕਾਰਲੇ ਓਵਰਾਂ ਵਿਚ ਵਧੀਆ ਕ੍ਰਿਕਟ ਖੇਡਣ ਦੀ ਲੋੜ ਹੈ। ਗੇਂਦਬਾਜ਼ਾਂ ਨੇ ਇਸ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਪਿਛਲੇ ਮੈਚ ਦੇ ਮੁਕਾਬਲੇ ਪਿੱਚ ਥੋੜ੍ਹੀ ਹੌਲੀ ਸੀ। ਸਾਰੇ ਗ਼ਲਤੀਆਂ ਤੋਂ ਸਿੱਖਦੇ ਹਨ ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬੱਲੇਬਾਜ਼ੀ ਵਿਭਾਗ ਨੂੰ ਮਜ਼ਬੂਤ ਕਰੀਏ।