ਨਵੀਂ ਦਿੱਲੀ (ਜੇਐੱਨਐੱਨ) : ਮੁੰਬਈ ਇੰਡੀਅਨਜ਼ ਨੇ ਮੰਗਲਵਾਰ ਨੂੰ ਆਬੂ ਧਾਬੀ ’ਚ ਖੇਡੇ ਗਏ ਆਈਪੀਐੱਲ ਮੈਚ ’ਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਪੰਜਾਬ ਨੇ 20 ਓਵਰਾਂ ਵਿਚ ਛੇ ਵਿਕਟਾਂ ’ਤੇ ਸਿਰਫ਼ 135 ਦੌੜਾਂ ਬਣਾਈਆਂ। ਜਵਾਬ ’ਚ ਮੁੰਬਈ ਨੇ 19 ਓਵਰਾਂ ਵਿਚ ਚਾਰ ਵਿਕਟਾਂ ’ਤੇ 137 ਦੌੜਾਂ ਬਣਾ ਕੇ 11 ਮੈਚਾਂ ਵਿਚ ਆਪਣੀ ਪੰਜਵੀਂ ਜਿੱਤ ਦਰਜ ਕੀਤੀ। ਮੁੰਬਈ ਦੀ ਜਿੱਤ ਦੇ ਹੀਰੋ ਕੀਰੋਨ ਪੋਲਾਰਡ ਰਹੇ ਜਿਨ੍ਹਾਂ ਨੇ ਪਹਿਲਾਂ ਇਕ ਹੀ ਓਵਰ ਵਿਚ ਦੋ ਵਿਕਟਾਂ ਕੱਢ ਕੇ ਪੰਜਾਬ ਦੀ ਪਾਰੀ ਸਸਤੇ ’ਚ ਸਮੇਟਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਫਿਰ ਬੱਲੇ ਨਾਲ ਕਮਾਲ ਦਿਖਾਉਂਦੇ ਹੋਏ ਸੱਤ ਗੇਂਦਾਂ ’ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 15 ਦੌੜਾਂ ਬਣਾਉਂਦੇ ਹੋਏ ਜਿੱਤ ਦਿਵਾਈ। ਉਨ੍ਹਾਂ ਤੋਂ ਇਲਾਵਾ ਸੌਰਭ ਤਿਵਾੜੀ ਨੇ 45 ਤੇ ਹਾਰਦਿਕ ਪਾਂਡਿਆ ਨੇ ਅਜੇਤੂ 40 ਦੌੜਾਂ ਬਣਾ ਕੇ ਮੁੰਬਈ ਦੀ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ।

Posted By: Jatinder Singh