style="text-align: justify;"> ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਵੀ ਕਾਫੀ ਗਿਣਤੀ ਵਿਚ ਉਨ੍ਹਾਂ ਦੇ ਦੇਸ਼ ਦੇ ਖਿਡਾਰੀ ਆਈਪੀਐੱਲ ਲਈ ਭਾਰਤ ਵਿਚ ਰੁਕੇ ਹੋਏ ਹਨ ਖ਼ਾਸ ਕਰ ਕੇ ਛੋਟੀ ਰਕਮ ਦਾ ਕਰਾਰ ਹਾਸਲ ਕਰਨ ਵਾਲੇ ਸਟੀਵ ਸਮਿਥ।

ਆਸਟ੍ਰੇਲੀਆ ਦੇ ਤਿੰਨ ਖਿਡਾਰੀ ਭਾਰਤ ਵਿਚ ਕੋਵਿਡ-19 ਮਾਮਲਿਆਂ ਦੇ ਵਧਣ ਤੋਂ ਬਾਅਦ ਵਾਪਸ ਦੇਸ਼ ਮੁੜ ਗਏ ਹਨ ਪਰ ਉਨ੍ਹਾਂ ਦੇ 14 ਖਿਡਾਰੀਆਂ ਤੋਂ ਇਲਾਵਾ ਕੁਝ ਕੋਚ ਤੇ ਕੁਮੈਂਟੇਟਰ ਆਈਪੀਐੱਲ ਦਾ ਹਿੱਸਾ ਬਣੇ ਹੋਏ ਹਨ। ਟੇਲਰ ਨੇ ਕਿਹਾ ਕਿ ਮੈਂ ਥੋੜ੍ਹਾ ਹੈਰਾਨ ਹਾਂ ਕਿ ਉਥੇ ਹੁਣ ਵੀ ਕਈ ਆਸਟ੍ਰੇਲਿਆਈ ਖਿਡਾਰੀ ਰੁਕੇ ਹੋਏ ਹਨ। ਜੇ ਤੁਸੀਂ ਪੈਟ ਕਮਿੰਸ ਹੋ ਤਾਂ ਛੇ ਹਫ਼ਤੇ ਲਈ ਕ੍ਰਿਕਟ ਛੱਡਣਾ ਮੁਸਕਲ ਹੈ। ਸਟੀਵ ਸਮਿਥ ਦਾ ਮਾਮਲਾ ਦਿਲਚਸਪ ਹੈ ਕਿਉਂਕਿ ਉਨ੍ਹਾਂ ਦਾ ਕਰਾਰ ਲਗਭਗ 350,000 ਆਸਟ੍ਰੇਲਿਆਈ ਡਾਲਰ (ਦਿੱਲੀ ਕੈਪੀਟਲਜ਼ ਨਾਲ 2.2 ਕਰੋੜ ਰੁਪਏ) ਦਾ ਹੈ। ਸਮਿਥ ਵਰਗੇ ਖਿਡਾਰੀ ਲਈ ਇਹ ਵੱਡਾ ਕਰਾਰ ਨਹੀਂ ਹੈ ਜਿੰਨਾ ਕਿ ਸ਼ਾਇਦ ਹੋਣਾ ਚਾਹੀਦਾ ਸੀ। ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਉਥੇ ਜਾਣ ਦਾ ਫ਼ੈਸਲਾ ਕੀਤਾ।