ਜੇਐੱਨਐੱਨ, ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL 2021) ਦੇ 14ਵੇਂ ਸੀਜ਼ਨ ਵਿਚ ਹੁਣ ਤਕ ਸੱਤ ਮੈਚ ਹੋ ਚੁੱਕੇ ਹਨ ਤੇ ਇਸ ਦੇ ਨਾਲ ਹੀ ਖਿਡਾਰੀਆਂ ਵਿਚ Orange Cap ਦੀ ਰੇਸ ਵੀ ਜਾਰੀ ਹੈ। ਵੀਰਵਾਰ ਨੂੰ ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਜ਼ ਦੇ ਵਿਚ ਮੈਚ ਤੋਂ ਬਾਅਦ ਸ਼ਿਖਰ ਧਵਨ ਕੇਐੱਲ ਰਾਹੁਲ ਨੂੰ ਪਿੱਛੇ ਛਡਦੇ ਹੋਏ ਟਾਪ ਪੰਜ ਬੱਲੇਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਉਥੇ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਟੂਰਨਾਮੈਂਟ ਵਿਚ ਹੁਣ ਤਕ ਸਭ ਤੋਂ ਜ਼ਿਆਦਾ ਦੌਡ਼ਾਂ ਬਣਾਉਣ ਦੇ ਮਾਮਲੇ ਵਿਚ ਨਿਤੀਸ਼ ਰਾਣਾ ਤੋਂ ਅੱਗੇ ਨਿਕਲਣ ਤੋਂ ਖੁੰਝ ਗਏ ਹਨ। ਉਥੇ ਪਰਪਲ ਕੈਪ ਦੀ ਗੱਲ ਕਰੀਏ ਤਾਂ ਮੁੰਬਈ ਖ਼ਿਲਾਫ਼ ਪਹਿਲੇ ਮੈਚ ਵਿਚ ਪੰਜ ਵਿਕਟਾਂ ਲੈਣ ਵਾਲੇ ਹਰਸ਼ਲ ਪਟੇਲ ਨੰਬਰ ਇਕ 'ਤੇ ਹਨ। ਦਿੱਲੀ ਤੇ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਟਾਪ 5 ਗੇਂਦਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ।

Orange Cap ਦੀ ਰੇਸ ਵਿਚ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ ਹੈ। ਸਿਰਫ ਗਲੇਨ ਮੈਕਸਵਲ ਇਕ ਮਾਤਰ ਵਿਦੇਸ਼ੀ ਬੱਲੇਬਾਜ਼ ਇਸ ਟਾਪ ਪੰਜ ਵਿਚ ਹਨ। ਪਰਪਲ ਕੈਪ ਦੀ ਗੱਲ ਕਰੀਏ ਤਾਂ ਟਾਪ ਪੰਜ ਵਿਚ ਤਿੰਨ ਵਿਦੇਸ਼ੀ ਗੇਂਦਬਾਜ਼ ਹਨ। ਦੱਸ ਦਈਏ ਕਿ Orange Cap ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਦੌਡ਼ਾਂ ਬਣਾਉਣ ਵਾਲੇ ਬੱਲੇਬਾਜ਼ ਤੇ ਪਰਪਲ ਕੈਪ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਖਿਡਾਰੀ ਨੂੰ ਮਿਲਦਾ ਹੈ। ਪੂਰੇ ਟੂਰਨਾਮੈਂਟ ਵਿਚ ਇਹ ਰੇਸ ਜਾਰੀ ਰਹਿੰਦੀ ਹੈ।


Orange Cap ਦੀ ਰੇਸ ਵਿਚ ਟਾਪ ਪੰਜ ਬੱਲੇਬਾਜ਼ਾਂ 'ਤੇ ਇਕ ਨਜ਼ਰ

1. ਨਿਤੀਸ਼ ਰਾਣਾ(KKR) - ਦੋ ਮੈਚਾਂ ਦੀ ਪਾਰੀਆਂ ਵਿਚ 137 ਦੌਡ਼ਾਂ ਬਣਾਈਆਂ। ਛੇ ਛੱਕੇ ਤੇ 15 ਚੌਕਿਆਂ ਦੀ ਮਦਦ ਨਾਲ ਦੋ ਅਰਧ ਸੈਂਕਡ਼ੇ ਲਾਏ।

2. ਸੰਜੂ ਸੈਮਸਨ (RR) - ਦੋ ਮੈਚਾਂ ਦੀਆਂ ਦੋ ਪਾਰੀਆਂ ਵਿਚ ਇਕ ਸੈਂਕਡ਼ੇ ਦੀ ਮਦਦ ਨਾਲ 123 ਦੌਡ਼ਾਂ ਬਣਾਈਆਂ। ਹੁਣ ਤਕ 13 ਚੌਕੇ ਤੇ ਸੱਤ ਛੱਕੇ ਲਗਾ ਚੁੱਕੇ ਹਨ।

3. ਮਨੀਸ਼ ਪਾਂਡੇ (SRH) - ਦੋ ਮੈਚਾਂ ਦੀਆਂ ਪਾਰੀਆਂ ਵਿਚ 99 ਦੌਡ਼ਾਂ ਬਣਾਈਆਂ। ਹੁਣ ਤਕ ਪੰਜ ਛੱਕੇ ਤੇ ਚਾਰ ਚੌਕੇ ਲਗਾਏ। ਇਕ ਅਰਧ ਸੈਂਕਡ਼ਾ ਲਗਾ ਚੁੱਕੇ ਹਨ।

4. ਗਲੇਨ ਮੈਕਸਵੈੱਲ (RCB) - ਦੋ ਮੈਚਾਂ ਦੀਆਂ ਪਾਰੀਆਂ ਵਿਚ 98 ਦੌਡ਼ਾਂ ਬਣਾਈਆਂ। ਇਕ ਅਰਧ ਸੈਂਕਡ਼ਾ ਲਗਾ ਚੁੱਕੇ ਹਨ। ਹੁਣ ਤਕ ਅੱਠ ਚੌਕਿਆਂ ਤੇ ਪੰਜ ਛੱਕੇ ਲਗਾ ਚੁੱਕੇ ਹਨ।

5. ਸ਼ਿਖਰ ਧਵਨ (DC) - ਦੋ ਮੈਚਾਂ ਵਿਚ ਹੁਣ ਤਕ 94 ਦੌਡ਼ਾਂ ਬਣਾਈਆਂ। ਹੁਣ ਤਕ 11 ਚੌਕੇ ਤੇ ਦੋ ਛੱਕੇ ਲਗਾ ਚੁੱਕੇ ਹਨ।


ਪਰਪਲ ਕੈਪ ਰੇਸ ਵਿਚ ਟਾਪ ਦੇ ਪੰਜ ਗੇਂਦਬਾਜ਼ਾਂ 'ਤੇ ਇਕ ਨਜ਼ਰ

1. ਹਰਸ਼ਲ ਪਟੇਲ (RCB) - ਦੋ ਮੈਚਾਂ ਵਿਚ ਸੱਤ ਵਿਕਟਾਂ ਹਾਸਲ ਕੀਤੀਆਂ। ਬੈਸਟ - 27 ਦੌਡ਼ਾਂ ਦੇ ਕੇ ਪੰਜ ਵਿਕਟਾਂ।

2. ਆਂਦਰ ਰਸੇਲ (KKR) - ਦੋ ਮੈਚਾਂ ਵਿਚ ਛੇ ਵਿਕਟਾਂ ਹਾਸਲ ਕੀਤੀਆਂ। ਬੈਸਟ -15 ਦੌਡ਼ਾਂ ਦੇ ਕੇ ਪੰਜ ਵਿਕਟਾਂ।

3. ਆਵੇਸ਼ ਖ਼ਾਨ (DC) - ਦੋ ਮੈਚਾਂ ਵਿਚ ਪੰਜ ਵਿਕਟਾਂ ਹਾਸਲ ਕੀਤੀਆਂ। ਬੈਸਟ - 32 ਦੌਡ਼ਾਂ ਦੇ ਕੇ ਤਿੰਨ ਵਿਕਟਾਂ।

4. ਰਾਸ਼ਿਦ ਖ਼ਾਨ (SRH) - ਦੋ ਮੈਚਾਂ ਵਿਚ ਚਾਰ ਵਿਕਟਾਂ ਹਾਸਲ ਕੀਤੀਆਂ। ਬੈਸਟ - 18 ਦੌਡ਼ਾਂ ਦੇ ਕੇ ਦੋ ਵਿਕਟਾਂ।

5. ਕਰਿਸ ਵੇਕਸ (DC) - ਦੋ ਮੈਚਾਂ ਵਿਚ ਚਾਰ ਵਿਕਟਾਂ ਹਾਸਲ ਕੀਤੀਆਂ। ਬੈਸਟ - 18 ਦੌਡ਼ਾਂ ਦੇ ਕੇ ਵਿਕਟਾਂ।

Posted By: Sunil Thapa