ਨਵੀਂ ਦਿੱਲੀ, ਏਐੱਨਆਈ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਦੋ ਗਰਾਊਂਡ ਸਟਾਫ ਮੈਂਬਰਾਂ ਤੇ ਇਕ ਪਲੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਸਸੀਏ) ਦੇ ਸੂਤਰਾਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ। ਇਹ ਵੀ ਪੱਤਾ ਲੱਗਾ ਹੈ ਕਿ ਵਾਨਖੇੜੇ ਸਟੇਡੀਅਮ ਵਿਚ ਸੁਰੱਖਿਅਤ ਤਰੀਕੇ ਨਾਲ ਆਈਪੀਐੱਲ ਦਾ ਸੰਚਾਲਨ ਕਰਨ ਲਈ ਗਰਾਊਂਡ ਸਟਾਫ ਦੇ ਮੈਂਬਰ ਯਾਤਰਾ ਨਹੀਂ ਕਰਨਗੇ ਤੇ ਉਹ ਸਟੇਡੀਅਮ ’ਚ ਹੀ ਰਹਿਣਗੇ।

ਮੰਗਲਵਾਰ ਨੂੰ ਐੱਮਸੀਏ ਦੇ ਸੂਤਰਾਂ ਨੇ ਕਿਹਾ, ‘ਦੋ ਹੋਰ ਗਰਾਊਂਡਸਟਾਫ ਮੈਂਬਰ ਤੇ ਇਕ ਪਲੰਬਰ ਸੋਮਵਾਰ ਨੂੰ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ 10 ਗਰਾਊਂਡਸਟਾਫ ਮੈਂਬਰਾਂ ਨੂੰ ਵੀ ਵਾਨਖੇੜੇ ਸਟੇਡੀਅਮ ਵਿਚ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਇਆ ਜਾ ਚੁੱਕਾ ਹੈ। ਵਾਨਖੇੜੇ ਸਟੇਡੀਅਮ ਦੇ ਅੰਦਰ ਇਕ ਕਲੱਬ ਹਾਊਸ ਹੈ। ਆਈਪੀਐੱਲ ਨੂੰ ਸੁਚਾਰੂ ਰੂਪ ਨਾਲ ਸੰਚਾਲਿਤ ਕਰਨ ਲਈ ਮੁੰਬਈ ਲੀਗ ਖਤਮ ਹੋਣ ਤਕ ਸਾਰਾ ਗਰਾਊਂਡਸਟਾਫ ਉੱਥੇ ਰਹੇਗਾ।’

ਪਿਛਲੇ ਹਫਤੇ ਵਾਨਖੇੜੇ ਸਟੇਡੀਅਮ ਦੇ ਗਰਾਊਂਡਸਟਾਫ ਦੇ ਕਈ ਮੈਂਬਰ ਕੋਵਿਡ ਪਾਜ਼ੇਟਿਵ ਨਿਕਲੇ ਸਨ ਤਾਂ ਇਸ ਕਾਰਨ ਕੁਝ ਫ੍ਰੈਂਚਾਈਜੀ ਡਰ ਗਈਆਂ ਹਨ, ਜੋ ਖਾਸਕਰ ਮੁੰਬਈ ਵਿਚ ਹਨ। ਏਐੱਨਆਈ ਨਾਲ ਗੱਲ ਕਰਦੇ ਹੋਏ ਇਕ ਫ੍ਰੈਂਚਾਈਜੀ ਦੇ ਅਧਿਕਾਰੀ ਨੇ ਕਿਹਾ ਕਿ ਇਹ ਸਥਿਤੀ ਨੂੰ ਬਦਲਦਾ ਹੈ ਤੇ ਸਖਤ ਪ੍ਰੋਟੋਕਾਲ ਲਈ ਕਹਿੰਦਾ ਹੈ। ਹੁਣ ਤਕ ਇਸ ਤਰ੍ਹਾਂ ਸੀ ਕਿ ਗਰਾਊਂਡ ਸਟਾਫ ਦੇ ਮੈਂਬਰ ਕੰਮ ਕਰਨ ਤੋਂ ਬਾਅਦ ਘਰ ਜਾਂਦੇ ਸਨ ਤੇ ਫਿਰ ਦੂਜੇ ਦਿਨ ਵੀ ਕੰਮ ’ਤੇ ਲੱਗ ਜਾਂਦੇ ਸਨ, ਪਰ ਹੁਣ ਐੱਮਸੀਏ ਨੇ ਇਸ ਨੂੰ ਬੰਦ ਕਰ ਦਿੱਤਾ ਹੈ।

ਉੱਥੇ ਜੇ ਖ਼ਿਡਾਰੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਦੇ ਬੱਲੇਬਾਜ਼ ਨਿਤੀਸ਼ ਰਾਣਾ ਨੂੰ ਕੋਰੋਨਾ ਨਾਲ ਪਾਜ਼ੇਟਿਵ ਪਾਇਆ ਗਿਆ ਸੀ, ਜੋ ਮੁੰਬਈ ਵਿਚ ਹੀ ਸਨ। ਉੱਥੇ, ਇਸ ਤੋਂ ਬਾਅਦ ਦਿੱਲੀ ਕੈਪਿਟਲਸ ਦੇ ਆਲ ਰਾਊਂਡਰ ਅਸ਼ਰ ਪਟੇਲ ਨੂੰ ਵੀ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਸੀ। ਸੰਜੋਗ ਨਾਲ ਅਸ਼ਰ ਪਟੇਲ ਵੀ ਮੁੰਬਈ ਵਿਚ ਹੈ। ਹਾਲਾਂਕਿ, ਆਰਸੀਬੀ ਦੇ ਓਪਨਰ ਦੇਵਦੱਤ ਪਡਿੱਕਲ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ ਪਰ ਉਹ ਚੇਨੰਈ ਵਿਚ ਹਨ।

Posted By: Ravneet Kaur