IPL 2021: ਇਸ ਵਾਰ ਓਪਨਿੰਗ ਨਹੀਂ ਕਰਨਗੇ Chris Gayel ਪਰ ਸ਼ੁਰੂਆਤ ਤੋਂ ਹੀ ਮਿਲੇਗਾ ਮੌੌਕਾ
Publish Date:Tue, 06 Apr 2021 03:12 PM (IST)
ਨਈ ਦੁਨੀਆ, ਨਵੀਂ ਦਿੱਲੀ : IPL 2021 : ਪੰਜਾਬ ਕਿੰਗਸ (Punjab Kings) ਨੇ ਇਸ ਵਾਰ IPL ਲਈ ਨਵੇਂ ਸਿਰੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖ਼ਾਸਤੌਰ 'ਤੇ ਟੀਮ ਇਸ ਵਾਰ ਕ੍ਰਿਸ ਗੇਲ (Chris Gayel) ਦੀ ਧਮਾਕੇਦਾਰ ਬੱਲੇਬਾਜ਼ੀ ਦਾ ਪੂਰਾ ਫਾਇਦਾ ਲੈਣੀ ਚਾਹੁੰਦੀ ਹੈ। ਟੀਮ ਦੇ ਬੈਟਿੰਗ ਕੋਚ ਵਸੀਮ ਜਾਫ਼ਰ ਮੁਤਾਬਿਕ ਇਸ ਵਾਰ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ (Chris Gayle) ਨੂੰ ਸ਼ੁਰੂਆਤ ਤੋਂ ਹੀ ਆਪਣੇ ਬੱਲੇ ਦਾ ਕਮਾਲ ਦਿਖਾਉਣ ਦਾ ਮੌਕਾ ਮਿਲੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਓਪਨਿੰਗ ਦਿੱਤੀ ਜਾਵੇਗੀ।
ਵਸੀਮ ਜਾਫਰ ਨੇ ਕਿਹਾ ਕਿ ਗੇਲ ਨੂੰ ਪਲੇਇੰਗ XI 'ਚ ਤਾਂ ਜ਼ਰੂਰ ਸ਼ਾਮਲ ਕੀਤਾ ਜਾਵੇਗਾ ਪਰ ਓਪਨਿੰਗ ਜੋੜੀ ਕਪਤਾਨ ਕੇਐੱਲ ਰਾਹੁਲ (KL Rahul) ਤੇ ਮੰਯਕ ਅਗਰਵਾਲ (Mayak Agarwal) ਦੀ ਹੋਵੇਗੀ। ਪਿਛਲੇ ਸੀਜ਼ਨ 'ਚ ਕ੍ਰਿਸ ਗੇਲ ਨੂੰ ਪੰਜਾਬ ਨੇ ਟੂਰਨਾਮੈਂਟ ਦੇ ਪਹਿਲੇ ਹਾਫ਼ 'ਚ ਬਿਲਕੁਲ ਵੀ ਮੌਕਾ ਨਹੀਂ ਦਿੱਤਾ ਸੀ। ਬਾਅਦ ਚ' ਉਨ੍ਹਾਂ ਨੂੰ ਸਿਰਫ਼ 7 ਮੈਚਾਂ 'ਚ ਖੇਡਣ ਦਾ ਮੌਕਾ ਦਿੱਤਾ ਗਿਆ, ਜਿਸ 'ਚ ਉਨ੍ਹਾਂ ਨੇ 288 ਰਨ ਬਣਾਏ ਸਨ।
ਵਸੀਮ ਜਾਫਰ ਨੇ ਇਕ ਸਪੋਰਟਸ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਬੀਤੇ ਸੀਜ਼ਨ 'ਚ ਮੰਯਕ ਅਗਰਵਾਲ ਤੇ ਕੇਐੱਲ ਰਾਹੁਲ ਨੇ ਓਪਨਿੰਗ ਜੋੜੀ ਦੇ ਤੌਰ 'ਤੇ ਵਧੀਆ ਖੇਡ ਨਿਭਾਇਆ ਸੀ। ਉਸ ਸੀਜ਼ਨ 'ਚ ਗੇਲ ਨੂੰ ਸ਼ੁਰੂਆਤ 'ਚ ਮੌਕਾ ਨਹੀਂ ਮਿਲਿਆ ਪਰ ਜਦੋਂ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਨੰਬਰ 3 'ਤੇ ਵੀ ਬਹਿਤਰੀਨ ਪ੍ਰਦਰਸ਼ਨ ਕੀਤਾ।
Posted By: Amita Verma