style="text-align: justify;"> ਆਬੂਧਾਬੀ (ਪੀਟੀਆਈ) : ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਇੱਥੇ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਟੀਮ ਦੀ ਹੌਲੀ ਓਵਰਾਂ ਦੀ ਰਫ਼ਤਾਰ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਇਹ ਅਈਅਰ ਦਾ ਸੈਸ਼ਨ ਦਾ ਪਹਿਲਾ ਅਪਰਾਧ ਸੀ ਇਸ ਲਈ ਓਵਰ ਰਫ਼ਤਾਰ ਦੇ ਅਪਰਾਧ ਨਾਲ ਜੁੜੇ ਜ਼ਾਬਤੇ ਦੇ ਤਹਿਤ ਉਨ੍ਹਾਂ 'ਤੇ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ।

ਆਈਪੀਐੱਲ ਵੱਲੋਂ ਕਿਹਾ ਗਿਆ ਕਿ ਆਬੂਧਾਬੀ ਵਿਚ 29 ਸਤੰਬਰ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਟੀਮ ਦੀ ਹੌਲੀ ਓਵਰਾਂ ਦੀ ਰਫ਼ਤਾਰ ਲਈ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ 'ਤੇ ਜੁਰਮਾਨਾ ਲਾਇਆ ਗਿਆ ਹੈ। ਓਵਰਾਂ ਦੀ ਰਫ਼ਤਾਰ ਦੇ ਅਪਰਾਧਾਂ ਨਾਲ ਜੁੜੇ ਆਈਪੀਐੱਲ ਜ਼ਾਬਤੇ ਦੇ ਤਹਿਤ ਇਹ ਉਨ੍ਹਾਂ ਦੀ ਟੀਮ ਦਾ ਸੈਸ਼ਨ ਦਾ ਪਹਿਲਾ ਅਪਰਾਧ ਹੈ ਇਸ ਲਈ ਅਈਅਰ 'ਤੇ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ।

ਪਿਛਲੇ ਹਫ਼ਤੇ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ 'ਤੇ ਵੀ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਉਨ੍ਹਾਂ ਦੀ ਟੀਮ ਦੀ ਹੌਲੀ ਓਵਰਾਂ ਦੀ ਰਫ਼ਤਾਰ ਲਈ 12 ਲੱਖ ਰੁਪਏ ਦਾ ਜਰੁਮਾਨਾ ਲਾਇਆ ਗਿਆ ਸੀ।