ਆਬੂਧਾਬੀ (ਪੀਟੀਆਈ) : ਪਿਛਲੇ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨ ਵਾਲੀਆਂ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਵੀਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿਚ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚ ਕੇ ਜਿੱਤ ਦੀ ਰਾਹ 'ਤੇ ਮੁੜਨਾ ਚਾਹੁਣਗੀਆਂ।

ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਪਣਾ ਪਹਿਲਾ ਮੈਚ ਗੁਆਇਆ ਸੀ ਪਰ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੂੰ ਹਰਾ ਕੇ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਸੀ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਹਾਲਾਂਕਿ ਛੋਟੀਆਂ-ਛੋਟੀਆਂ ਗ਼ਲਤੀਆਂ ਕਾਰਨ ਉਸ ਨੂੰ ਮੁੜ ਹਾਰ ਸਹਿਣੀ ਪਈ। ਲਗਭਗ ਇਹੇ ਹਾਲਾਤ ਕਿੰਗਜ਼ ਇਲੈਵਨ ਪੰਜਾਬ ਦੇ ਵੀ ਹਨ ਜਿਸ ਨੇ ਦਿੱਲੀ ਕੈਪੀਟਲਜ਼ ਤੋਂ ਪਹਿਲਾ ਮੈਚ ਗੁਆਉਣ ਤੋਂ ਬਾਅਦ ਆਰਸੀਬੀ ਖ਼ਿਲਾਫ਼ ਆਪਣਾ ਖ਼ਾਤਾ ਖੋਲਿ੍ਹਆ ਪਰ ਰਾਜਸਥਾਨ ਰਾਇਲਜ਼ ਖ਼ਿਲਾਫ਼ ਬਿਹਤਰੀਨ ਬੱਲੇਬਾਜ਼ੀ ਦੇ ਬਾਵਜੂਦ ਉਸ ਨੂੰ ਹਾਰ ਮਿਲੀ।

ਕਿੰਗਜ਼ ਇਲੈਵਨ ਪੰਜਾਬ ਨੇ ਰਾਇਲਜ਼ ਨੂੰ 224 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਉਹ ਇਸ ਦਾ ਬਚਾਅ ਨਹੀਂ ਕਰ ਸਕੀ ਜੋ ਟੀਮ ਲਈ ਵੱਡਾ ਝਟਕਾ ਹੈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਕਿੰਗਜ਼ ਇਲੈਵਨ ਪੰਜਾਬ

ਕੇਐੱਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੇਲਡਨ ਕਾਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈਲ, ਮੁਹੰਮਦ ਸ਼ਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਜ਼ ਨੀਸ਼ਾਮ, ਨਿਕੋਲਸ ਪੂਰਨ, ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜਾਰਡਨ, ਸਰਫ਼ਰਾਜ਼ ਖ਼ਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ, ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜਾਨ।

ਮੁੰਬਈ ਇੰਡੀਅਨਜ਼

ਰੋਹਿਤ ਸ਼ਰਮਾ (ਕਪਤਾਨ), ਆਦਿਤਿਆ ਤਾਰੇ, ਅਨਮੋਲਪ੍ਰਰੀਤ ਸਿੰਘ, ਅਨੁਕੂਲ ਰਾਏ, ਕ੍ਰਿਸ ਲਿਨ, ਧਵਲ ਕੁਲਕਰਨੀ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਇਸ਼ਾਨ ਕਿਸ਼ਨ, ਜੇਮਜ਼ ਪੈਟੀਂਸਨ, ਜਸਪ੍ਰਰੀਤ ਬੁਮਰਾਹ, ਜਯੰਤ ਯਾਦਵ, ਕਿਰੋਨ ਪੋਲਾਰਡ, ਕਰੁਣਾਲ ਪਾਂਡਿਆ, ਮਿਸ਼ੇਲ ਮੈਕਲੇਨਾਘਨ, ਮੋਹਸਿਨ ਖ਼ਾਨ, ਨਾਥਨ ਕੂਲਟਰ ਨਾਈਲ, ਪਿ੍ਰੰਸ ਬਲਵੰਤ ਰਾਏ, ਕਵਿੰਟਨ ਡਿਕਾਕ, ਰਾਹੁਲ ਚਾਹਰ, ਸੌਰਭ ਤਿਵਾੜੀ, ਸ਼ੇਰਫੇਨ ਰਦਰਫੋਰਡ, ਸੂਰਿਆਕੁਮਾਰ ਯਾਦਵ, ਟ੍ਰੇਂਟ ਬੋਲਟ।