ਜੇਐੱਨਐੱਨ, ਨਵੀਂ ਦਿੱਲੀ : IPL 2020 Points Table Updated ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੀ ਅੰਕਤਾਲਿਕਾ 'ਚ ਬੁੱਧਵਾਰ 30 ਸਤੰਬਰ ਨੂੰ ਵੱਡਾ ਫੇਰਬਦਲਾਅ ਹੋਇਆ ਹੈ। 30 ਸਤੰਬਰ ਤਕ ਸਾਰੀਆਂ ਟੀਮਾਂ ਨੇ ਆਪਣੇ 3-3 ਮੁਕਾਬਲੇ ਆਈਪੀਐੱਲ 'ਚ ਖੇਡਾਂ ਕੀਤੀਆਂ ਹਨ। ਇਸ ਦੇ ਬਾਅਦ ਪੁਆਇੰਟ ਟੇਬਲ 'ਚ ਦਿੱਲੀ ਕੈਪਿਟਲਸ ਦੀ ਟੀਮ ਨੰੰਬਰ ਵਨ 'ਤੇ ਪਹੁੰਚ ਗਈ ਹੈ, ਕਿਉਂਕਿ ਬੁੱਧਵਾਰ ਨੂੰ ਰਾਜਸਥਾਨ ਰਾਇਲਸ ਨੂੰ ਆਪਣੇ ਤੀਜੇ ਮੈਚ 'ਚ ਹਾਰ ਝਲਣੀ ਪਈ ਹੈ।

ਆਈਪੀਐੱਲ 2020 ਦੇ 12ਵੇਂ ਮੈਚ 'ਚ ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਨਾਲ ਹੀ ਦਿੱਲੀ ਦੀ ਟੀਮ ਨੂੰ ਨੇਟ ਰਨਰੇਟ ਦੀ ਵਜ੍ਹਾ ਨਾਲ ਫਿਰ ਨੰਬਰ ਵਨ ਦੀ ਕੁਰਸੀ ਆਈਪੀਐੱਲ 2020 ਦੀ ਅੰਕ ਤਾਲਿਕਾ 'ਚ ਮਿਲ ਗਈ ਹੈ। ਰਾਜਸਥਾਨ ਰਾਇਲਸ ਪਹਿਲਾਂ ਤੋਂ ਤੀਜੇ ਸਥਾਨ 'ਤੇ ਖਿਸਕ ਗਈ ਹੈ। ਆਈਪੀਐੱਲ 2020 ਦੀ ਮੌਜੂਦਾ ਪੁਆਇੰਟਸ ਟੇਬਲ 'ਚ 7 ਨੰਬਰ 'ਤੇ ਸਨਰਾਇਜ਼ਰਸ ਹੈਦਰਾਬਾਦ ਦੀ ਟੀਮ ਹੈ, ਜਦਕਿ ਚੇਨਈ ਸੁਪਰ ਕਿੰਗਸ 2 ਅੰਕ ਤੇ ਸਭ ਤੋਂ ਖ਼ਰਾਬ ਨੇਟ ਰੇਟ ਦੀ ਵਜ੍ਹਾ 8 ਨੰਬਰ 'ਤੇ ਹੈ। ਆਈਪੀਐੱਲ ਦੇ 12 ਸਾਲ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਹੋਵੇਗਾ, ਜਦਕਿ ਐੱਮਐੱਸ ਧੋਨੀ ਦੀ ਕਪਤਾਨੀ ਵਾਲੀ ਟੀਮ ਸਭ ਤੋਂ ਥੱਲੇ ਹੈ। ਚੇਨਈ ਨੇ ਆਪਣਾ ਪਹਿਲਾਂ ਮੁਕਾਬਲਾ ਜਿੱਤਿਆ ਸੀ, ਪਰ ਦੂਸਰੇ ਤੇ ਤੀਜੇ ਮੈਚ 'ਚ ਟੀਮ ਨੂੰ ਹਾਰ ਮਿਲੀ ਸੀ।

Posted By: Sarabjeet Kaur