IPL 2020 Playoff ਜੇਐੱਨਐੱਨ, ਨਵੀਂ ਦਿੱਲੀ : ਇੰਡੀਆਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 38 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਸ ਸਾਲ ਪਲੇਆਫ਼ 'ਚ ਪਹੁੰਚਣ ਵਾਲੀਆਂ ਟੀਮਾਂ 'ਚੋਂ ਤਿੰਨ ਦੇ ਨਾਂ ਲਗਪਗ ਸਾਫ਼ ਹੋ ਗਏ ਹਨ। ਇਕ ਸਥਾਨ ਲਈ ਬਾਕੀ ਦੀਆਂ ਪੰਜ ਟੀਮਾਂ ਦੇ ਵਿਚਕਾਰ ਟੱਕਰ ਹੋ ਰਹੀ ਹੈ। ਪਲੇਅ ਆਫ਼ 'ਚ ਪਹਿਲੇ ਤੇ ਦੂਸਰੇ ਸਥਾਨ 'ਤੇ ਕਿਹੜੀ ਟੀਮ ਰਹੇਗੀ ਇਹ ਅਜੇ ਸਾਫ਼ੀ ਨਹੀਂ ਹੋ ਸਕਿਆ।


ਇਸ ਸੀਜ਼ਨ 'ਚ ਹੁਣ ਤਕ ਦੇ ਖੇਡੇ ਮੁਕਾਬਲਿਆਂ ਨੂੰ ਜੇ ਦੇਖੀਏ ਤਾਂ ਸਾਫ਼ ਪਤਾ ਚੱਲ ਜਾਵੇਗਾ ਕਿ ਤਿੰਨ ਟੀਮਾਂ ਨੇ ਬਾਕੀ ਦੀਆਂ ਪੰਜ ਟੀਮਾਂ ਦੇ ਮੁਕਾਬਲੇ ਵਧੀਆ ਦਮਦਾਰ ਖੇਡ ਦਿਖਾਈ ਹੈ। ਦਿੱਲੀ ਕੈਪੀਟਲਸ, ਮੁੰਬਈ ਇੰਡੀਅੰਸ ਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਦੀ ਟੀਮ ਪਹਿਲੇ ਤਿੰਨ ਸਥਾਨਾਂ 'ਤੇ ਹੈ ਤੇ ਇਨ੍ਹਾਂ ਦੀ ਪਲੇਅ ਆਫ 'ਚ ਥਾਂ ਪੱਕੀ ਮੰਨੀ ਜਾ ਰਹੀ ਹੈ।

ਪਲੇਆਫ਼ 'ਚ ਕਿਹੜੀਆਂ ਟੀਮਾਂ ਦਾ ਸਥਾਨ ਲਗਪਗ ਪੱਕਾ


ਮਾਰਕ ਸ਼ੀਟ ਨੂੰ ਦੇਖੀਏ ਤਾਂ ਦਿੱਲੀ ਦਦੀ ਟੀਮ ਨੇ 10 'ਚੋ 7 ਮੈਚ ਜਿੱਤੇ ਹਨ ਤੇ ਉਸ ਦੇ ਕੋਲ 14 ਅੰਤ ਹੈ ਤੇ ਇਹ ਉਸ ਦੇ ਪਲੇਅ ਆਫ 'ਚ ਸਥਾਨ ਦਿਵਾਉਣ ਲਈ ਕਾਫੀ ਹੈ। ਇਕ ਹੋਰ ਜਿੱਤ ਨਾਲ ਉਨ੍ਹਾਂ ਦੀ ਜਗ੍ਹਾ ਬਿਲਕੁਲ ਪੱਕਾ ਹੈ। ਮੁੰਬਈ ਨੇ 9 ਮੈਚਾਂ ਦੇ ਬਾਅਦ 6 ਜਿੱਤਾਂ ਨਾਲ 12 ਅੰਤ ਹਾਸਲ ਕੀਤੇ ਹਨ। ਇਕ ਹੋਰ ਜਿੱਤ ਹਾਸਲ ਕਰਨ ਦੇ ਨਾਲ ਇਸ ਟੀਮ ਦਾ ਵੀ ਸਥਾਨ ਪੱਕਾ ਹੋ ਜਾਵੇਗਾ। ਬੈਂਗਲੁਰੂ ਦੇ ਕੋਲ ਵੀ 12 ਅੰਕ ਹੈ ਤੇ ਇਕ ਮੈਚ ਜਿੱਤ ਕੇ ਉਹ ਵੀ ਪਲੇਆਫ਼ ਦੀ ਟਿਕਟ ਹਾਸਲ ਕਰ ਸਕਦੇ ਹਨ।

ਆਖਰੀ ਸਥਾਨ 'ਤੇ ਪੰਜ ਟੀਮਾਂ 'ਚ ਟੱਕਰ

ਇਸ ਸੀਜ਼ਨ 'ਚ ਸਭ ਤੋਂ ਨਿਸ਼ਾਨਾਜਨਕ ਖੇਡ ਚੇਨਈ ਸੁਪਰ ਕਿੰਗਸ ਨੇ ਦਿਖਾਇਆ ਹੈ, ਪਰ ਸਮੀਕਰਣ ਫਿੱਟ ਬੈਠੇ ਤਾਂ ਉਹ ਵੀ ਪਲੇਅ ਆਫ਼ 'ਚ ਪਹੁੰਚ ਸਕਦੀ ਹੈ। ਵੈਸੇ ਇਸ ਰੇਸ 'ਚ ਕੋਲਕਾਤਾ ਨਾਈਟਰਾਈਡਰਸ ਦੀ ਟੀਮ ਸਭ ਤੋਂ ਅੱਗੇ ਹੈ। 9 ਮੈਚਾਂ 'ਚੋ 5 ਮੈਚ ਜਿੱਤ ਕੇ ਟੀਮ ਕੁੱਲ 10 ਅੰਕ ਹਾਸਲ ਕੀਤੇ ਹਨ ਮਤਲਬ ਦੋ ਜਿੱਤ ਦਰਜ ਕਰਨ ਨਾਲ ਉਸ ਦੀ ਦਾਵੇਦਾਰੀ ਲਗਪਗ ਪੱਕੀ ਹੋ ਜਾਵੇਗੀ। ਇਸ ਲਿਸਟ 'ਚ ਹੁਣ ਕਿੰਗਸ ਇਲੈਵਨ ਪੰਜਾਬ ਦੀ ਦਾਵੇਦਾਰੀ ਵੀ ਜੁੜ ਗਈ ਹੈ। ਲਗਪਗ ਤਿੰਨ ਜਿੱਤਾਂ ਨਾਲ ਟੀਮ ਨੇ ਪੰਜਵੇਂ ਸਥਾਨ 'ਤੇ ਜਗ੍ਹਾ ਬਣਾਈ ਹੈ।

Posted By: Sarabjeet Kaur