style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਆਈਪੀਐੱਲ 'ਚ ਸ਼ਾਰਜਾਹ ਵਿਖੇ ਖੇਡੇ ਗਏ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਮੁਕਾਬਲੇ 'ਚ ਦਿੱਲੀ ਕੈਪੀਟਲਜ਼ ਨੇ 18 ਦੌੜਾਂ ਨਾਲ ਜਿੱਤ ਹਾਸਲ ਕੀਤੀ।

ਦਿੱਲੀ ਦੀ ਟੀਮ ਨੇ ਤੈਅ 20 ਓਵਰਾਂ 'ਚ ਚਾਰ ਵਿਕਟਾਂ 'ਤੇ 228 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਸਿਰਫ਼ 38 ਗੇਂਦਾਂ 'ਤੇ ਸੱਤ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ ਅਜੇਤੂ 88 ਦੌੜਾਂ ਬਣਾਈਆਂ।

ਉਨ੍ਹਾਂ ਤੋਂ ਇਲਾਵਾ ਪ੍ਰਿਥਵੀ ਸ਼ਾਅ ਨੇ 41 ਗੇਂਦਾਂ 'ਤੇ 66 ਤੇ ਰਿਸ਼ਭ ਪੰਤ ਨੇ 17 ਗੇਂਦਾਂ 'ਤੇ 38 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿਚ ਨਾਈਟਰਾਈਡਰਜ਼ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ 'ਤੇ 210 ਦੌੜਾਂ ਹੀ ਬਣਾ ਸਕੀ।

Posted By: Sunil Thapa