ਨਵੀਂ ਦਿੱਲੀ, ਆਨਲਾਈਨ ਡੈਸਕ । ਮੋਬਾਈਲ ਕੰਪਨੀ ਵੀਵੋ ਹੁਣ ਆਈਪੀਐੱਲ ਦਾ ਟਾਈਟਲ ਸਪਾਂਸਰ ਨਹੀਂ ਹੋਵੇਗਾ। ਦਰਅਸਲ ਇਸ ਕੰਪਨੀ ਨੇ ਆਈਪੀਐੱਲ ਦੇ ਟਾਈਟਲ ਸਪਾਂਸਰਸ਼ਿਪ ਤੋਂ ਆਪਣਾ ਹੱਥ ਪਿੱਛੇ ਖਿੱਚਣ ਦਾ ਫੈਸਲਾ ਕੀਤਾ ਹੈ। ਵੀਵੋ ਦੇ ਇਸ ਫੈਸਲੇ ਤੋਂ ਬਾਅਦ ਆਈਪੀਐੱਲ ਨੇ ਟਾਟਾ ਨੂੰ ਇਸਦੀ ਸਪਾਂਸਰਸ਼ਿਪ ਦੇ ਦਿੱਤੀ ਹੈ। ਇਸ ਤੋਂ ਬਾਅਦ ਹੁਣ ਅਗਲੇ ਸੀਜ਼ਨ ਤੋਂ ਇੰਡੀਅਨ ਪ੍ਰੀਮੀਅਰ ਲੀਗ ਟਾਟਾ ਆਈਪੀਐੱਲ ਦੇ ਨਾਮ ਨਾਲ ਜਾਣੀ ਜਾਵੇਗੀ । ਚੀਨ ਦੀ ਮੋਬਾਈਲ ਕੰਪਨੀ ਵੀਵੋ ਹੁਣ ਆਈਪੀਐੱਲ ਦੇ ਨਾਲ ਆਪਣਾ ਜੁੜਾਵ ਖ਼ਤਮ ਕਰਣ ਲਈ ਤਿਆਰ ਹੈ ਅਤੇ ਉਸਦੀ ਜਗ੍ਹਾ ਟਾਟਾ ਨੇ ਆਈਪੀਐੱਲ ਦੇ ਸਿਰਲੇਖ ਸਪਾਂਸਰ ਦੇ ਰੂਪ 'ਚ ਇਸ ਸਮਾਰਟਫੋਨ ਬਰਾਂਡ ਦੀ ਜਗ੍ਹਾ ਲੈ ਲਈ ਹੈ । ਮੰਗਲਵਾਰ ਨੂੰ ਆਈਪੀਐੱਲ ਗਵਰਨਿੰਗ ਕਾਉਂਸਿਲ ਦੀ ਬੈਠਕ ਦੇ ਦੌਰਾਨ ਸਪਾਂਸਰਸ਼ਿਪ 'ਚ ਬਦਲਾਅ ਉੱਤੇ ਫੈਸਲਾ ਲਿਆ ਗਿਆ ।

Posted By: Susheel Khanna