ਏਜੰਸੀ, ਨਵੀਂ ਦਿੱਲੀ : ਆਈਪੀਐੱਲ ਦੇ ਅਗਲੇ ਸੀਜ਼ਨ ਲਈ ਕਵਾਇਦ ਸ਼ੁਰੂ ਹੋ ਗਈ ਹੈ। ਟੀਮਾਂ ਦੀ ਬਣਤਰ, ਖਿਡਾਰੀਆਂ ਦੇ ਅਦਾਨ ਪ੍ਰਦਾਨ ਨਾਲ ਜੁੜੀਆਂ ਸਾਰੀਆਂ ਕਵਾਇਦਾਂ ਜ਼ਰੂਰੀ ਹਨ। ਆਈਪੀਐੱਲ 2020 ਲਈ ਖਿਡਾਰੀਆਂ ਦੀ ਨੀਲਾਮੀ 19 ਦਸੰਬਰ ਨੂੰ ਕੋਲਕਾਤਾ ਵਿਚ ਹੋਣੀ ਹੈ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਬੇਸ ਪ੍ਰਾਈਜ਼ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਈਪੀਐਲ 2020 ਵਿਚ ਨੀਲਾਮੀ ਲਈ ਇਸ ਵਾਰ ਕੁਲ 971 ਕ੍ਰਿਕਟਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਜਦਕਿ ਸਾਰੀਆਂ ਟੀਮਾਂ ਵਿਚ ਖਾਲੀ ਥਾਂ ਸਿਰਫ਼ 73 ਹਨ। ਟਾਪ ਦੇ 4 ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਵਿਕਟਕੀਪਰ ਰਿਸ਼ਭ ਪੰਤ ਵੀ ਸ਼ਾਮਲ ਹੈ।


ਸੋ ਹੁਣ ਦੇਖਣਾ ਰੌਚਕ ਹੋਵੇਗਾ ਕਿ ਕਿਸ ਨੂੰ ਮੌਕਾ ਮਿਲਦਾ ਹੈ। ਸਭ ਤੋਂ ਜ਼ਿਆਦਾ ਬੇਸ ਪ੍ਰਾਈਜ਼ ਵਾਲੇ ਖਿਡਾਰੀਆਂ ਵਿਚ ਦੋ ਸ਼੍ਰੇਣੀਆਂ ਰਹਿਣਗੀਆਂ। ਪਹਿਲੀ ਸ਼੍ਰੇਣੀ ਵਿਚ ਸ਼ਾਮਲ ਖਿਡਾਰੀਆਂ ਦਾ ਬੇਸ ਪ੍ਰਾਈਜ਼ ਸਭ ਤੋਂ ਜ਼ਿਆਦਾ 2 ਕਰੋੜ ਰੁਪਏ ਰੱਖੀ ਗਈ ਹੈ ਜਦਕਿ ਦੂਜੀ ਸ਼੍ਰੇਣੀ ਵਿਚ ਸ਼ਾਮਲ ਖਿਡਾਰੀਆਂ ਦੀ ਮੁੱਢਲੀ ਕੀਮਤ ਸਭ ਤੋਂ ਜ਼ਿਆਦਾ 2 ਕਰੋੜ ਰੁਪਏ ਰੱਖੀ ਗਈ ਹੈ ਜਦਕਿ ਦੂਜੀ ਸ਼੍ਰੇਣੀ ਡੇਢ ਕਰੋੜ ਰੁਪਏ ਵਾਲੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2 ਕਰੋੜ ਰੁਪਏ ਵਾਲੀ ਸ਼੍ਰੇਣੀ ਵਿਚ ਭਾਰਤ ਦਾ ਇਕ ਵੀ ਖਿਡਾਰੀ ਸ਼ਾਮਲ ਨਹੀਂ ਹੈ।

2 ਕਰੋੜ ਬੇਸ ਪ੍ਰਾਈਜ਼ ਵਾਲੇ ਖਿਡਾਰੀਆਂ ਵਿਚ ਆਸਟ੍ਰੇਲੀਆ ਦੇ ਪੈਟ ਕਮਿੰਸ, ਕ੍ਰਿਸ ਲਿਨ, ਜੋਸ਼ ਹੇਜਲਵੁਡ, ਮਿਸ਼ੇਲ ਮਾਰਸ਼, ਗਲੇਨ ਮੈਕਸਵੇਲ, ਡੇਲ ਸਟੇਨ, ਏਜੋਲੋ ਮੈਥਯੂਜ ਖਿਡਾਰੀ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਵੀ ਭਾਰਤੀ ਖਿਡਾਰੀ ਸ਼ਾਮਲ ਨਹੀਂ ਹੈ। ਕਮਿੰਸ 2019 ਸੀਜ਼ਨ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਸਨ, ਉਥੇ ਲਿਨ ਨੂੰ ਕੋਲਕਾਤਾ ਨਾਈਟਰਾਈਡਰਸ ਨੇ ਰਿਲੀਜ਼ ਕਰ ਦਿੱਤਾ ਹੈ। 19 ਦਸੰਬਰ ਨੂੰ ਹੋਣ ਵਾਲੀ ਨੀਲਾਮੀ ਵਿਚ 55 ਆਸਟ੍ਰੇਲੀਆਈ ਖਿਡਾਰੀਆਂ ਦੇ ਨਾਂ ਸਾਹਮਣੇ ਆਉਣਗੇ। ਕੁਲ ਮਿਲਾ ਕੇ 2 ਕਰੋੜ ਰੁਪਏ ਦੇ ਬੇਸ ਪ੍ਰਾਈਜ਼ ਵਾਲੇ 7 ਖਿਡਾਰੀ ਹੈ।

ਡੇਢ ਕਰੋੜ ਰੁਪਏ ਦੇ ਬੇਸ ਪ੍ਰਾਈਜ਼ ਵਾਲੀ ਸ੍ਰੇਣੀ ਵਿਚ ਕੁਲ 9 ਖਿਡਾਰੀ ਹਨ। ਇਨ੍ਹਾਂ ਵਿਚ ਭਾਰਤ ਦੇ ਇਕੱਲੇ ਰਾਬਿਨ ਉਥੱਪਾ ਸ਼ਾਮਲ ਹਨ। ਉਥੱਪਾ ਦਾ ਆਈਪੀਐਲ 2019 ਵਿਚ ਕੁਝ ਖਾਸ ਪ੍ਰਦਰਸ਼ਨ ਨਹੀਂ ਰਿਹਾ। ਇਸ ਤੋਂ ਇਲਾਵਾ ਸ਼ਾਨ ਮਾਰਸ਼, ਕ੍ਰਿਸ ਮਾਰਿਸ, ਕ੍ਰਿਸ ਵੋਕਸ, ਡੇਵਿਡ ਵਿਲੀ, ਕਾਇਲ ਏਬਾਟ, ਕੇਨ ਰਿਚਰਡਸਨ, ਜੇਸਨ ਰਾਏ, ਇਯੌਨ ਮਾਰਗਨ ਵਰਗੇ ਇੰਗਲੈਂਡ ਦੇ ਦਿੱਗਜ ਖਿਡਾਰੀ ਸ਼ਾਮਲ ਹਨ।

ਵਿਰਾਟ, ਰੋਹਿਤ, ਧੋਨੀ ਅਤੇ ਪੰਤ ਨੂੰ ਕੀਤਾ ਗਿਆ ਹੈ ਰਿਟੇਨ

ਦੱਸ ਦੇਈਏ ਕਿ ਆਰਸੀਬੀ ਨੇ ਵਿਰਾਟ ਕੋਹਲੀ ਨੂੰ 17 ਕਰੋੜ ਰੁਪਏ ਵਿਚ ਇਸ ਸੀਜ਼ਨ ਲਈ ਰਿਟੇਨ ਕੀਤਾ ਹੈ। ਉਥੇ ਮੁੰਬਈ ਇੰਡੀਅਨਸ ਨੇ ਰੋਹਿਤ ਸ਼ਰਮਾ ਨੂੰ 15 ਕਰੋੜ ਰੁਪਏ ਦੀ ਰਾਸ਼ੀ ਵਿਚ ਆਈਪੀਐਲ 2020 ਲਈ ਰਿਟੇਨ ਕੀਤਾ ਹੈ ਜਦਕਿ ਧੋਨੀ ਇਕ ਵਾਰ ਫਿਰ ਸੀਐਸਕੇ ਦੀ ਕਪਤਾਨੀ ਕਰਨਗੇ, ਜਿਨ੍ਹਾਂ ਨੂੰ ਚੇਨਈ ਸੁਪਰ ਕਿੰਗਸ ਫ੍ਰੈਂਚਾਇਜ਼ੀ ਨੇ 15 ਕਰੋੜ ਵਿਚ ਆਪਣੀ ਟੀਮ ਨਾਲ ਜੋੜਿਆ ਹੈ। ਉਧਰ ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਸ ਫੈਂਚਾਇਜ਼ੀ ਇਸ ਸੀਜ਼ਨ ਲਈ 15 ਕਰੋੜ ਰੁਪਏ ਦੇਵੇਗੀ ਕਿਉਂਕਿ ਦਿੱਲੀ ਦੀ ਟੀਮ ਨੇ ਫਿਰ ਤੋਂ ਰਿਸ਼ਭ ਪੰਤ ਨੂੰ ਰਿਟੇਨ ਕੀਤਾ ਹੈ।

ਆਈਪੀਐੱਲ 2020 ਦੇ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ 4 ਖਿਡਾਰੀ

ਵਿਰਾਟ ਕੋਹਲੀ ਨੂੰ ਆਰਸੀਬੀ ਦੇਵੇਗੀ 17 ਕਰੋੜ ਰੁਪਏ

ਰੋਹਿਤ ਸ਼ਰਮਾ 15 ਕਰੋੜ ਰੁਪਏ

ਐਮਐਸ ਧੋਨੀ 15 ਕਰੋੜ ਰੁਪਏ

ਰਿਸ਼ਭ ਪੰਤ 15 ਕਰੋੜ ਰੁਪਏ

Posted By: Tejinder Thind