ਨਈ ਦੁਨੀਆ, ਨਵੀਂ ਦਿੱਲੀ : IPL ਦੇ 13ਵੇਂ ਸੈਸ਼ਨ ਦੇ ਸਮਾਗਮ 'ਚ ਇਕ ਵਾਰ ਫਿਰ ਬਦਲਾਅ ਦੇ ਸੰਕੇਤ ਮਿਲ ਰਹੇ ਹਨ। IPL 2020 ਪਹਿਲਾਂ 26 ਸਤੰਬਰ ਤੋਂ ਆਯੋਜਿਤ ਕੀਤਾ ਜਾਣਾ ਵਾਲਾ ਸੀ ਪਰ ਹੁਣ ਇਸ ਨੂੰ ਇਕ ਹਫ਼ਤੇ ਪਹਿਲਾਂ 19 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਫਾਈਨਲ 8 ਨਵੰਬਰ ਨੂੰ ਹੋਣਾ ਹੈ ਪਰ ਮੀਡੀਆ ਰਿਪੋਰਟ ਮੁਤਾਬਿਕ ਬੀਸੀਸੀਆਈ ਹੁਣ ਇਸ ਨੂੰ 10 ਨਵੰਬਰ ਨੂੰ ਆਯੋਜਿਤ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਰਿਪੋਰਟਸ ਮੁਤਾਬਿਕ ਅਜਿਹਾ ਇਸਲਈ ਕੀਤਾ ਜਾ ਸਕਦਾ ਹੈ ਕਿਉਂਕਿ ਬੀਸੀਸੀਆਈ ਹੁਣ ਭਾਰਤੀ ਟੀਮ ਨੂੰ ਯੂਏਈ ਤੋਂ ਸਿੱਧਾ ਆਸਟ੍ਰੇਲੀਆ ਭੇਜਣਾ ਚਾਹੁੰਦਾ ਹੈ। ਵਰਤਮਾਨ ਸਮਾਗਮ ਦੌਰਾਨ ਟੀਮ ਇੰਡੀਆ ਨੂੰ ਆਈਪੀਐੱਲ ਖ਼ਤਮ ਤੋਂ ਬਾਅਦ ਭਾਰਤ ਹੋ ਕੇ ਆਸਟ੍ਰੇਲੀਆ ਜਾਣਾ ਸੀ। ਜੇ ਟੂਰਨਾਮੈਂਟ ਦੇ ਸਮਾਗਮ 'ਚ ਇਹ ਬਦਲਾਅ ਕੀਤਾ ਗਿਆ ਤਾਂ ਇਸ ਦੀ ਮਿਆਦ 51 ਦਿਨਾਂ ਤੋਂ ਵੱਧ ਕੇ 53 ਦਿਨ ਹੋ ਜਾਵੇਗੀ ਪਰ ਇਸ ਹਾਲਾਤ 'ਚ ਫਾਈਨਲ ਐਤਵਾਰ ਦੀ ਬਜਾਇ ਮੰਗਲਵਾਰ ਨੂੰ ਖੇਡਿਆ ਜਾਵੇਗਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਿਕ, ਅਜੇ ਇਹ ਚਰਚਾ ਸ਼ੁਰੂਆਤੀ ਦੌਰ 'ਚ ਹੈ ਤੇ ਇਸ ਬਾਰੇ 'ਚ ਫ਼ੈਸਲਾ ਐਤਵਾਰ 2 ਅਗਸਤ ਨੂੰ ਹੋਣ ਵਾਲੀ ਆਈਪੀਐੱਲ ਗਵਰਨਿੰਗ ਕਾਊਂਸਿੰਲ ਦੀ ਬੈਠਕ 'ਚ ਲਿਆ ਜਾਵੇਗਾ।

10 ਨਵੰਬਰ ਮੰਗਲਵਾਰ ਦਾ ਦਿਨ Diwali ਦੇ ਹਫ਼ਤੇ 'ਚ ਆਵੇਗਾ, ਇਹ ਗੱਲ ਪ੍ਰਸਾਰਣਕਰਤਾ ਸਟਾਰ ਸਪੋਟਰਸ ਨੂੰ ਖ਼ੁਸ਼ ਕਰ ਸਕਦੀ ਹੈ। ਬੀਸੀਸੀਆਈ ਸਮਾਗਮ 'ਚ ਇਹ ਬਦਲਾਅ ਕਰਨਾ ਚਾਹੁੰਦਾ ਹੈ ਤਾਂ ਜੋ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਖਿਡਾਰੀਆਂ ਨੂੰ ਭਾਰਤ ਨਾ ਪਰਤਨਾ ਪਵੇ।

Posted By: Amita Verma