ਨਵੀਂ ਦਿੱਲੀ : IPL 2019 RR vs KXIP ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦਰਮਿਆਨ ਖੇਡੇ ਗਏ ਆਈਪੀਐੱਲ 2019 ਦੇ ਮੈਚ ਦੌਰਾਨ ਕਿੰਗਜ਼ ਇਲੈਵਨ ਨੇ ਰਾਜਸਥਾਨ ਰਾਇਲਸ ਦੀ ਟੀਮ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਕਿੰਗਜ਼ ਇਲੈਵਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੂੰ 185 ਦੌੜਾਂ ਦਾ ਟੀਚਾ ਦਿੱਤਾ ਸੀ। ਰਾਜਸਥਾਨ ਰਾਇਲਸ ਨੇ ਚੰਗੀ ਸ਼ੁਰੂਆਤ ਕੀਤੀ ਪਰ ਦਸਵੇਂ ਓਵਰ ਤੋਂ ਬਾਅਦ ਰਾਜਸਥਾਨ ਰਾਇਲਸ ਦੇ ਖਿਡਾਰੀ ਇਕ-ਇਕ ਕਰਕੇ ਆਊਟ ਹੋਣੇ ਸ਼ੁਰੂ ਹੋ ਗਏ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੇ ਕਪਤਾਨ ਅਜਿੰਕਯ ਰਹਾਣੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾਪੰਜਾਬ ਵੱਲੋਂ ਸਭ ਤੋਂ ਜ਼ਿਆਦਾ ਕ੍ਰਿਸ ਗੇਲ ਨੇ 47 ਗੇਂਦਾਂ 'ਤੇ 79 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਸਰਫਰਾਜ਼ ਨੇ 29 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਬੇਨ ਸਟੋਕਸ ਨੇ ਦੋ ਵਿਕਟਾਂ ਲਈਆਂ, ਉੱਥੇ ਕ੍ਰਿਸ਼ਨਅੱਪਾ ਗੌਤਮ ਅਤੇ ਧਵਲ ਕੁਲਕਰਨੀ ਨੂੰ ਇਕ-ਇਕ ਵਿਕਟ ਮਿਲੀ।

ਰਾਜਸਥਾਨ ਦੀ ਪਾਰੀ

ਵੀਹਵਾਂ ਓਵਰ : ਅੰਕਿਤ ਰਾਜਪੂਤ

ਇਸ ਓਵਰ 'ਚ ਦੋ ਵਿਕਟਾਂ ਡਿੱਗੀਆਂ। ਅੰਕਿਤ ਹੈਟ੍ਰਿਕ ਨਹੀਂ ਲੈ ਸਕੇ। ਪੰਜਾਬ ਨੇ ਰਾਜਸਥਾਨ ਨੂੰ 14 ਦੌੜਾਂ ਨਾਲ ਹਰਾਇਆ।

ਓਨੀਵਾਂ ਓਵਰ : ਮੁਹੰਮਦ ਸ਼ਮੀ

ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ। ਇਸ ਓਵਰ 'ਚ ਜੋਫਰਾ ਆਰਚਰ ਰਨ ਆਊਟ ਹੋਏ ਅਤੇ ਸਿਰਫ਼ ਛੇ ਦੌੜਾਂ ਬਣੀਆਂ। ਰਾਜਸਥਾਨ ਦਾ ਸਕੋਰ 164 ਦੌੜਾਂ 7 ਵਿਕਟਾਂ 'ਤੇ।

ਅਠ੍ਹਾਰਵਾਂ ਓਵਰ : ਮੁਜੀਬ ਉਰ ਰਹਿਮਾਨ

ਇਸ ਓਵਰ 'ਚ 8 ਦੌੜਾਂ ਬਣੀਆਂ ਅਤੇ ਦੋ ਵਿਕਟਾਂ ਡਿੱਗੀਆਂ। ਸਟੋਕਸ ਅਤੇ ਰਹੁਲ ਤ੍ਰਿਪਾਠੀ ਨੂੰ ਆਊਟ ਕੀਤਾ। ਰਾਜਸਥਾਨ ਦਾ ਸਕੋਰ 158 ਦੌੜਾਂ 6 ਵਿਕਟਾਂ ਦੇ ਨੁਕਸਾਨ 'ਤੇ।

ਸਤਾਰ੍ਹਵਾਂ ਓਵਰ : ਸੈਮ ਕੁਰੇਨ

ਇਸ ਓਵਰ 'ਚ ਦੋ ਵਿਕਟਾਂ ਡਿੱਗੀਆਂ। ਸਮਿੱਥ ਅਤੇ ਸੈਮਸਨ ਆਊਟ। ਰਾਜਸਥਾਨ ਦਾ ਸਕੋਰ 150 ਦੌੜਾਂ ਚਾਰ ਵਿਕਟਾਂ ਦੇ ਨੁਕਸਾਨ 'ਤੇ।

ਸੋਲ੍ਹਵਾਂ ਓਵਰ : ਮੁਹੰਮਦ ਸ਼ਮੀ

ਇਸ ਓਵਰ 'ਚ 11 ਦੌੜਾਂ ਬਣੀਆਂ। ਰਾਜਸਥਾਨ ਨੂੰ ਜਿੱਤ ਲਈ 4 ਓਵਰਾਂ 'ਚ 39 ਦੌੜਾਂ ਚਾਹੀਦੀਆਂ ਹਨ। ਰਾਜਸਥਾਨ ਦਾ ਸਕੋਰ 146 ਦੌੜਾਂ ਦੋ ਵਿਕਟਾਂ 'ਤੇ।

ਪੰਦ੍ਹਰਵਾਂ ਓਵਰ : ਸੈਮ ਕੁਰੇਨ

ਇਸ ਓਵਰ 'ਚ 17 ਦੌੜਾਂ ਬਣੀਆਂ। ਰਾਜਸਥਾਨ ਨੂੰ ਜਿੱਤ ਲਈ 5 ਓਵਰਾਂ 'ਚ 50 ਦੌੜਾਂ ਚਾਹੀਦੀਆਂ ਹਨ। ਰਾਜਸਥਾਨ ਦਾ ਸਕੋਰ 135 ਦੌੜਾਂ ਦੋ ਵਿਕਟਾਂ ਦੇ ਨੁਕਸਾਨ 'ਤੇ।

ਚੌਦਵਾਂ ਓਵਰ : ਅੰਕਿਤ ਰਾਜਪੂਤ

ਇਸ ਓਵਰ ਤੋਂ ਅੱਠ ਦੌੜਾਂ ਆਈਆਂ।

ਤੇਰ੍ਹਵਾਂ ਓਵਰ : ਰਵੀਚੰਦਰਨ ਅਸ਼ਵਿਨ

ਅਸ਼ਵਿਨ ਨੇ ਬਟਲਰ ਨੂੰ ਮੇਨਕੇਡਿੰਗ ਸਟਾਈਲ 'ਚ ਰਨ ਆਊਟ ਕੀਤਾ। ਨਵੇਂ ਬੱਲੇਬਾਜ਼ ਦੇ ਤੌਰ 'ਤੇ ਸਟੀਵ ਸਮਿੱਥ ਕ੍ਰੀਜ਼ 'ਤੇ ਆਏ। ਇਸ ਓਵਰ 'ਚ ਪੰਜ ਦੌੜਾਂ ਬਣੀਆਂ। ਰਾਜਸਥਾਨ ਨੂੰ ਜਿੱਤ ਲਈ 7 ਓਵਰਾਂ 'ਚ 75 ਦੌੜਾਂ ਚਾਹੀਦੀਆਂ ਹਨ।

ਬਾਰ੍ਹਵਾਂ ਓਵਰ : ਮੁਜੀਬ ਉਰ ਰਹਿਮਾਨ

ਇਸ ਓਵਰ ਤੋਂ ਛੇ ਦੌੜਾਂ ਆਈਆਂ। ਪੰਜਾਬ ਨੇ ਇਕ ਵਿਕਟ 'ਤੇ 105 ਦੌੜਾਂ ਬਣਾਈਆਂ। ਰਾਜਸਥਾਨ ਨੂੰ ਜਿੱਤ ਲਈ 8 ਓਵਰਾਂ 'ਚ 80 ਦੌੜਾਂ ਚਾਹੀਦੀਆਂ ਹਨ।

ਗਿਆਰ੍ਹਵਾਂ ਓਵਰ : ਰਵੀਚੰਦਰਨ ਅਸ਼ਵਿਨ

ਇਸ ਓਵਰ ਤੋਂ ਤਿੰਨ ਦੌੜਾਂ ਬਣੀਆਂ। ਰਾਜਸਥਾਨ ਨੇ ਇਕ ਵਿਕਟ 'ਤੇ 100 ਦੌੜਾਂ ਬਣਾਈਆਂ। ਰਾਜਸਥਾਨ ਨੂੰ ਜਿੱਤ ਲਈ 9 ਓਵਰਾਂ 'ਚ 86 ਦੌੜਾਂ ਚਾਹੀਦੀਆਂ ਹਨ।

ਦਸਵਾਂ ਓਵਰ : ਅੰਕਿਤ ਰਾਜਪੂਤ

ਇਸ ਓਵਰ ਤੋਂ 13 ਦੌੜਾਂ ਆਈਆਂ। ਰਾਜਸਥਾਨ ਨੇ ਇਕ ਵਿਕਟ 'ਤੇ 96 ਦੌੜਾਂ ਬਣਾਈਆਂ।

ਸੱਤਵਾਂ ਓਵਰ : ਰਵੀਚੰਦਰਨ ਅਸ਼ਵਿਨ

ਇਸ ਓਵਰ ਤੋਂ ਸੱਤ ਦੌੜਾਂ ਆਈਆਂ। ਰਾਜਸਥਾਨ ਦਾ ਸਕੋਰ ਬਿਨਾਂ ਕਿਸੇ ਵਿਕਟ ਤੋਂ 71 ਦੌੜਾਂ।

ਛੇਵਾਂ ਓਵਰ : ਸੈਮ ਕੁਰੇਨ

ਰਾਜਸਥਾਨ ਦਾ ਛੇ ਓਵਰਾਂ 'ਚ ਸਕੋਰ ਬਿਨਾਂ ਕਿਸੇ ਵਿਕਟ ਗੁਆਇਆਂ 64 ਦੌੜਾਂ।

ਪੰਜਵਾਂ ਓਵਰ : ਮੁਹੰਮਦ ਸ਼ਮੀ

ਇਸ ਓਵਰ 'ਚ ਸੱਤ ਦੌੜਾਂ ਆਈਆਂ। ਰਾਜਸਥਾਨ ਨੇ ਬਿਨਾਂ ਕਿਸੇ ਵਿਕਟ ਤੋਂ 45 ਦੌੜਾਂ ਬਣਾਈਆ।

ਚੌਥਾ ਓਵਰ : ਮੁਜੀਬ ਉਰ ਰਹਿਮਾਨ

ਇਸ ਓਵਰ ਤੋਂ 11 ਦੌੜਾਂ ਆਈਆਂ। ਰਾਜਸਥਾਨ ਨੇ ਚਾਰ ਓਵਰਾਂ 'ਚ 38 ਦੌੜਾਂ ਬਣ ਲਈਆਂ ਹਨ। ਰਹਾਣੇ 15 ਅਤੇ ਬਟਲਰ 23 ਦੌੜਾਂ ਬਣਾ ਕੇ ਖੇਡ ਰਹੇ ਹਨ।

ਤੀਜਾ ਓਵਰ : ਮੁਹੰਮਦ ਸ਼ਮੀ

ਇਸ ਓਵਰ 'ਚ ਦੋ ਚੌਕੇ ਲੱਗੇ। ਰਾਜਸਥਾਨ ਨੇ ਓਵਰ ਤੋਂਬਾਅਦ ਬਿਨਾਂ ਕਿਸੇ ਨੁਕਸਾਨ ਤੋਂ 27 ਦੌੜਾਂ ਬਣਾਈਆਂ।

ਦੂਜਾ ਓਵਰ : ਮੁਜੀਬ ਉਰ ਰਹਿਮਾਨ

ਇਸ ਓਵਰ ਤੋਂ ਛੇ ਦੌੜਾਂ ਆਈਆਂ। ਰਾਜਸਥਾਨ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 18 ਦੌੜਾਂ।

ਪਹਿਲਾ ਓਵਰ : ਸੇਮ ਕੁਰੇਨ

ਇਸ ਓਵਰ 'ਚ 12 ਦੌੜਾਂ ਬਣੀਆਂ। ਰਾਜਸਥਾਨ ਨੇ ਇਕ ਓਵਰ 'ਚ ਬਿਨਾਂ ਕਿਸੇ ਵਿਕਟਾਂ ਗੁਆਇਆਂ 12 ਦੌੜਾਂ ਬਣਾਈਆਂ। ਰਹਾਣੇ ਨੇ ਤਿੰਨ ਚੌਕੇ ਲਾਏ।

ਰਾਜਸਥਾਨ ਲਈ ਓਪਨਿੰਗ ਕਰਨ ਅਜਿੰਕਯ ਰਹਾਣੇ ਅਤੇ ਜੋਸ ਬਟਲਰ ਆਏ ਹਨ। ਗੇਂਦਬਾਜ਼ੀ ਦੀ ਸ਼ੁਰੂਆਤ ਸੈਮ ਕੁਰੇਨ ਕਰਨਗੇ।

ਰਾਜਸਥਾਨ ਦੀ ਪਾਰੀ ਸ਼ੁਰੂ

9:44 pm

ਸਰਫਰਾਜ਼ ਨੇ ਆਖ਼ਰੀ ਗੇਂਦ 'ਤੇ ਛੱਕਾ ਲਾਇਆ। ਸਰਫਰਾਜ਼ ਨੇ 29 ਗੇਂਦਾਂ 'ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 46 ਦੌੜਾਂ ਦੀ ਪਾਰੀ ਖੇਡੀ। ਮਨਦੀਪ 5 ਦੌੜਾਂ ਬਣਾ ਕੇ ਅਜੇਤੂ ਰਹੇ।

9: 39 pm

ਕਿੰਗਸ ਇਲੈਵਨ ਨੇ 20 ਓਵਰਾਂ 'ਚ 4 ਵਿਕਟਾਂ 'ਤੇ 184 ਦੌੜਾਂ ਬਣਾਈਆਂ।

9: 37 pm

ਕਿੰਗਸ ਇਲੈਵਨ ਦਾ ਸਕੋਰ -4 ਵਿਕਟਾਂ 'ਤੇ 168 ਦੌੜਾਂ।

9 :27 pm

ਕਿੰਗਸ ਇਲੈਵਨ ਦਾ ਸਕੋਰ-18 ਓਵਰਾਂ 'ਚ 3 ਵਿਕਟਾਂ 'ਤੇ 155 ਦੌੜਾਂ।

9:24 pm

ਕਿੰਗਸ ਇਲੈਵਨ ਦਾ ਸਕੋਰ-17 ਓਵਰਾਂ 'ਚ 3 ਵਿਕਟਾਂ 'ਤੇ 150 ਦੌੜਾਂ। ਸਰਫਰਾਜ਼ ਖ਼ਾਨ 27 ਅਤੇ ਨਿਕੋਲਸ ਪੂਰਨ 4 ਦੌੜਾਂ ਬਣਾ ਕੇ ਕ੍ਰੀਜ਼ 'ਤੇ।

9:20 pm

ਰਾਹੁਲ ਤ੍ਰਿਪਾਠੀ ਨੇ ਬਾਊਂਡਰੀ ਲਾਈਨ 'ਤੇ ਗੇਲ ਦਾ ਵਧੀਆ ਕੈਚ ਲਿਆ।

9:15 pm

ਗੇਲ 47 ਗੇਂਦਾਂ 'ਚ 79 ਦੌੜਾਂ ਬਣਾ ਕੇ ਆਊਟ। ਗੇਲ ਨੇ ਆਪਣੀ ਪਾਰੀ 'ਚ 8 ਚੌਕੇ ਅਤੇ 4 ਛੱਕੇ ਲਾਏ।

9:14 pm

ਰਾਜਸਥਾਨ ਰਾਇਲਸ ਨੂੰ ਵੱਡੀ ਕਾਮਯਾਬੀ। ਹਮਲਾਵਰ ਬੱਲੇਬਾਜ਼ੀ ਕਰ ਰਹੇ ਗੇਲ ਆਊਟ। ਬੇਨ ਸਟੋਕਸ ਨੇ ਦਿਵਾਈ ਸਫਲਤਾ।

9:10 pm

ਗੇਲ ਨਾਲ ਸਰਫਰਾਜ਼ ਵੀ ਤੇਜ਼ ਬੱਲੇਬਾਜ਼ੀ ਕਰ ਰਹੇ ਹਨ। ਸਰਫਰਾਜ਼ ਹੁਣ ਤਕ 20 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਚੁੱਕੇ ਹਨ।

9:09 pm

ਕਿੰਗਸ ਇਲੈਵਨ ਦਾ ਸਕੋਰ-15 ਓਵਰਾਂ 'ਚ 2 ਵਿਕਟਾਂ 'ਤੇ 125 ਦੌੜਾਂ। ਗੇਲ 65 ਅਤੇ ਸਰਫਰਾਜ਼ 26 ਦੌੜਾਂ ਬਣਾ ਕੇ ਕ੍ਰੀਜ਼ 'ਤੇ।

8:57 pm

ਕਿੰਗਸ ਇਲੈਵਨ ਦਾ ਸਕੋਰ 12 ਓਵਰਾਂ 'ਚ 2 ਵਿਕਟਾਂ 'ਤੇ 94 ਦੌੜਾਂ। ਗੇਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਗੇਲ 53 (34 ਗੇਂਦਾਂ) ਅਤੇ ਸਰਫਰਾਜ਼ 7 (10 ਗੇਂਦਾਂ) ਬਣਾ ਕੇ ਕ੍ਰੀਜ਼ 'ਤੇ।

8:56 pm

ਗੇਲ ਦੀ ਤਾਬੜਤੋੜ ਬੱਲੇਬਾਜ਼ੀ। ਆਪਣੇ ਅੰਦਾਜ਼ 'ਚ ਦਿਸ ਰਹੇ ਗੇਲ। 12ਵੇਂ ਓਵਰ 'ਚ ਉਨਾਦਕੱਟ ਨੂੰ ਲਗਾਤਾਰ 3 ਚੌਕੇ ਅਤੇ ਇਕ ਛੱਕਾ।

8:50 pm

ਕਿੰਗਸ ਇਲੈਵਨ ਦਾ ਸਕੋਰ-10 ਓਵਰਾਂ 'ਚ 2 ਵਿਕਟਾਂ 'ਤੇ 68 ਦੌੜਾਂ।

8:47 pm

ਸਰਫਰਾਜ਼ ਖ਼ਾਨ ਨਵੇਂ ਬੱਲੇਬਾਜ਼।

8:42 pm

ਮਿਅੰਕ ਅਗਰਵਾਲ 24 ਗੇਂਦਾਂ 'ਚ 22 ਦੌੜਾਂ ਬਣਾ ਕੇ ਆਊਟ ਹੋਏ। ਮਿਅੰਕ ਨੇ ਪਾਰੀ 'ਚ ਇਕ ਚੌਕਾ ਤਅੇ 2 ਛੱਕੇ ਲਾਏ। ਕਿੰਗਸ ਇਲੈਵਨ ਦਾ ਸਕੋਰ 9 ਓਵਰਾਂ 'ਚ 2 ਵਿਕਟਾਂ 'ਤੇ 61 ਦੌੜਾਂ।

8:40 pm

ਕਿੰਗਸ ਇਲੈਵਨ ਨੂੰ ਦੂਜੀ ਸਫਲਤਾ। ਮਿਅੰਕ ਅਗਰਵਾਲ ਆਊਟ ਹੋਏ। ਧਵਲ ਕੁਲਕਰਨੀ ਦਾ ਬਾਊਂਡਰੀ ਲਾਈਨ 'ਤੇ ਬਿਹਤਰੀਨ ਕੈਚ। ਗੌਤਮ ਨੂੰ ਮਿਲੀ ਸਫਲਤਾ।

8:24 pm

ਕਿੰਗਸ ਇਲੈਵਨ ਦਾ ਸਕੋਰ-5 ਓਵਰਾਂ 'ਚ ਇਕ ਵਿਕਟ 'ਤੇ 31 ਦੌੜਾਂ। ਗੇਲ 9 ਅਤੇ ਮਿਅੰਕ ਅਗਰਵਾਲ 15 ਦੌੜਾਂ ਬਣਾ ਕੇ ਕ੍ਰੀਜ਼ 'ਤੇ।

8:31 pm

ਰਾਜਸਥਾਨ ਰਾਇਲਸ ਦੀ ਵਧੀਆ ਗੇਂਦਬਾਜ਼ੀ। ਕਿੰਗਸ ਦੇ ਬੱਲੇਬਾਜ਼ਾਂ 'ਤੇ ਕਸੀ ਲਗਾਮ। ਕਿੰਗਸ ਦਾ ਸਕੋਰ 7 ਓਵਰਾਂ 'ਚ ਇਕ ਵਿਕਟ 'ਤੇ 37 ਦੌੜਾਂ।

8:21 pm

ਆਈਪੀਐੱਲ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ ਮੰਨੇ ਜਾਣ ਵਾਲੇ ਕ੍ਰਿਸ ਗੇਲ ਦੀ ਇਕ ਹੋਰ ਉਪਲੱਬਧੀ। ਆਈਪੀਐੱਲ 'ਚ ਪੂਰੀਆਂ ਕੀਤੀਆਂ 4000 ਦੌੜਾਂ। 112 ਮੈਚਾਂ 'ਚ ਗੇਲ ਨੇ 150.71 ਦੀ ਔਸਤ ਨਾਲ ਇਹ ਦੌੜਾਂ ਬਣਾਈਆਂ। ਇਨ੍ਹਾਂ 'ਚ ਹੁਣ ਤਕ 292 ਛੱਕੇ ਸ਼ਾਮਲ ਹਨ।

8:16 pm

ਕਿੰਗਸ ਇਲੈਵਨ-3 ਓਵਰਾਂ 'ਚ ਇਕ ਵਿਕਟ 'ਤੇ 21 ਦੌੜਾਂ। ਗੇਲ 6 ਅਤੇ ਮਿਅੰਕ ਅਗਰਵਾਲ 9 ਦੌੜਾਂ ਬਣਾ ਕੇ ਕ੍ਰੀਜ਼ 'ਤੇ।

8:10 pm

ਮਿਅੰਕ ਅਗਵਰਾਲ ਨੇ ਕ੍ਰਿਸ਼ਨਅੱਪਾ ਗੌਤਮ ਨੂੰ ਇਕ ਛੱਕਾ ਲਾਇਆ। ਕਿੰਗਸ ਇਲੈਵਨ ਦਾ ਸਕੋਰ 2 ਓਵਰਾਂ 'ਚ 1 ਵਿਕਟ 'ਤੇ 14 ਦੌੜਾਂ।

8:06 pm

ਕਿੰਗਸ ਇਲੈਵਨ ਦਾ ਸਕੋਰ-1 ਓਵਰ 'ਚ 1 ਵਿਕਟ 'ਤੇ 6 ਦੌੜਾਂ। ਮਿਅੰਕ ਅਗਵਰਾਲ ਨਵੇਂ ਬੱਲੇਬਾਜ਼।

8:06 pm

ਜੋਸ ਬਟਲਰ ਨੇ ਡਾਈਵ ਕਰ ਕੇ ਲਿਆ ਬਿਹਤਰੀਨ ਕੈਚ।

8:04 pm

ਧਵਲ ਕੁਲਕਰਨੀ ਨੇ ਰਾਹੁਲ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਰਾਹੁਲ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ।

8:03 pm

ਪਹਿਲੇ ਹੀ ਓਵਰ 'ਚ ਕਿੰਗਸ ਨੂੰ ਪਹਿਲਾ ਝਟਕਾ। ਕੇਐੱਲ ਰਾਹੁਲ ਆਊਟ ਹੋਏ।

8:01 pm

RR vs KXIP ਮੈਚ ਸ਼ੁਰੂ। ਕਿੰਗਸ ਇਲੈਵਨ ਵੱਲੋਂ ਕੇਐੱਲ ਰਾਹੁਲ ਅਤੇ ਕ੍ਰਿਸ ਗੇਲ ਉੱਤਰੇ।

7:45 pm

ਉੱਥੇ ਕਿੰਗਸ ਇਲੈਵਨ ਪੰਜਾਬ ਪੂਰਨ, ਗੇਲ, ਮੁਜੀਬ ਅਤੇ ਸੈਮ ਕੁਰਰਨ ਨਾਲ ਉਤਰੇਗੀ।

7:43 pm

ਰਾਜਸਥਾਨ ਦੀ ਟੀਮ 'ਚ ਜੋਸ ਬਟਲਰ, ਆਰਚਰ, ਸਮਿੱਥ ਅਤੇ ਸਟੋਕਸ ਓਵਰਸੀਜ਼ ਖਿਡਾਰੀ ਹੋਣਗੇ।

7:43 pm

ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਰਵੀ ਅਸ਼ਵਿਨ ਨੇ ਕਿਹਾ ਕਿ ਸਾਡੀ ਟੀਮ 'ਚ ਕਈ ਨਵੇਂ ਖਿਡਾਰੀ ਹਨ। ਨਵੇਂ ਸੀਜ਼ਨ 'ਚ ਸਾਨੂੰ ਨਵੀਂਆਂ ਉਮੀਦਾਂ ਹਨ। ਵਿਕਟ ਤੋਂ ਬਾਅਦ ਅਸੀਂ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ ਪਰ ਅਸੀਂ ਪੁਰਾਣੇ ਰਿਕਾਰਡ 'ਤੇ ਧਿਆਨ ਨਹੀਂ ਦੇ ਰਹੇ।

7:41 pm

ਰਾਜਸਥਾਨ ਰਾਇਲਸ ਦੇ ਕਪਤਾਨ ਅਜਿੰਕਯ ਰਹਾਣੇ ਨੇ ਕਿਹਾ ਕਿ ਅਸੀਂ ਟੂਰਨਾਮੈਂਟ 'ਚ ਚੰਗੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ। ਅਸੀਂ ਲੈਅ ਹਾਸਲ ਕਰਨਾ ਚਾਹੁੰਦੇ ਹਾਂ ਤਾਂਕਿ ਟੂਰਨਾਮੈਂਟ ਦੇ ਬਾਕੀ ਮੈਚਾਂ 'ਚ ਅਸੀਂ ਚੰਗਾ ਖੇਡੀਏ। ਇਹ ਕਾਫ਼ੀ ਚੰਗਾ ਵਿਕਟ ਦਿਸ ਰਿਹਾ ਹੈ। ਅਸੀਂ ਇੱਥੇ ਕੁਝ ਅਭਿਆਸ ਮੈਚ ਖੇਡੇ ਹਨ ਅਤੇ ਹਾਲਾਤ ਲਗਪਗ ਉਹੋ-ਜਿਹੇ ਹੀ ਹਨ।

7:31 pm

ਰਾਜਸਥਾਨ ਰਾਇਲਸ ਨੇ ਟਾਸ ਜਿੱਤਿਆ। ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।


Posted By: Jagjit Singh